ਚੰਡੀਗੜ੍ਹ: ਨਿਊ ਚੰਡੀਗੜ੍ਹ ‘ਚ ਜਲਦੀ ਹੀ ਨੈਸ਼ਨਲ ਇੰਸਟੀਟਿਊਟ ਆਫ਼ ਵਾਇਰੋਲੋਜੀ ਬਣੇਗਾ। ਜਿਸ ਲਈ ਪੰਜਾਬ ਸਰਕਾਰ ਨੇ ਪੰਜ ਏਕੜ ਜ਼ਮੀਨ ਦਿੱਤੀ ਹੈ। ਕੇਂਦਰ ਸਰਕਾਰ ਵਾਇਰੋਲੋਜੀ ਦਾ ਇੱਕ ਇੰਸਟੀਟਿਊਟ ਸਥਾਪਤ ਕਰੇਗੀ। ਇਸ ਦੇ ਲਈ ਮੈਡੀਕਲ ਸਿੱਖਿਆ ਮੰਤਰੀ OP ਸੋਨੀ ਨੇ ਸਮਝੌਤੇ ‘ਤੇ ਦਸਤਖਤ ਕੀਤੇ ਹਨ।
ਤੁਹਾਨੂੰ ਦੱਸ ਦੇਈਏ ਕਿ ਦੇਸ਼ ਦਾ ਦੂਜਾ NIV ਜਿਸ ਦੇ ਨਿਰਮਾਣ ‘ਤੇ 500 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਦੇ ਨਾਲ ਹੀ ਮੰਤਰੀ OP ਸੋਨੀ ਨੇ ਇਸ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ।