ਚੈਰੀ ਬਲੱਡ ਪ੍ਰੈਸ਼ਰ ਨੂੰ ਰੱਖਦੀ ਹੈ ਕੰਟਰੋਲ, ਜਾਣੋ ਹੋਰ ਫਾਇਦੇ

0
50

ਚੈਰੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ’ਚ ਜ਼ਰੂਰੀ ਪੋਸ਼ਕ ਤੱਤ ਕਾਰਬੋਹਾਈਡ੍ਰੇਟ, ਵਿਟਾਮਿਨ-ਏ, ਬੀ ਅਤੇ ਸੀ, ਬੀਟਾ ਕੈਰੋਟੀਨ, ਕੈਲਸ਼ੀਅਮ, ਲੋਹਾ, ਪੋਟਾਸ਼ੀਅਮ, ਫਾਸਫੋਰਸ ਆਦਿ ਵੱਡੀ ਮਾਤਰਾ ’ਚ ਪਾਏ ਜਾਂਦੇ ਹਨ। ਇਹ ਤੱਤ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਕਰਨ ‘ਚ ਮਦਦ ਕਰਦੇ ਹਨ। ਜੇ ਰੋਜ਼ ਚੈਰੀ ਦੀ ਵਰਤੋਂ ਕੀਤੀ ਜਾਵੇ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ।ਆਓ ਜਾਣਦੇ ਹਾਂ ਚੈਰੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ….

ਗਠੀਆ ਦੀ ਸਮੱਸਿਆ ਦੂਰ

ਚੈਰੀ ‘ਚ ਐਂਥੋਸਿਆਨਿਨ ਤੱਤ ਮੌਜੂਦ ਹੁੰਦਾ ਹੈ, ਜੋ ਗਠੀਆ ਰੋਗੀ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਗਠੀਆ ‘ਚ ਯੂਰਿਕ ਐਸਿਡ ਜ਼ਿਆਦਾ ਮਾਤਰਾ ‘ਚ ਬਣਦਾ ਹੈ ਅਤੇ ਹੱਥਾਂ-ਪੈਰਾਂ ‘ਚ ਸੋਜ ਆ ਜਾਂਦੀ ਹੈ। ਚੈਰੀ ‘ਚ ਮੌਜੂਦ ਐਂਥੋਸਿਆਨਿਨ ਗਠੀਆ ਦੇ ਰੋਗਾਂ ਤੋਂ ਜਲਦੀ ਛੁਟਕਾਰਾ ਦਿਵਾਉਂਦੇ ਹਨ। ਦਿਨ ‘ਚ ਜ਼ਰੂਰ 10 ਖੱਟੀਆਂ ਚੈਰੀਆਂ ਦੀ ਵਰਤੋਂ ਕਰੋ।

ਦਿਲ ਦਾ ਰੋਗ

ਚੈਰੀ ‘ਚ ਪੋਟਾਸ਼ੀਅਮ, ਲੋਹਾ, ਜਸਤਾ, ਮੈਗਨੀਜ਼ ਵਰਗੇ ਖਣਿਜ ਲਵਣ ਹੁੰਦੇ ਹਨ। ਇਹ ਸਾਰੇ ਲਵਣ ਦਿਲ ਦੇ ਰੋਗਾਂ ਨੂੰ ਰੋਕਣ ‘ਚ ਜ਼ਿਆਦਾ ਕਾਰਗਾਰ ਹੁੰਦੇ ਹਨ। ਇਸ ਲਈ ਜੇਕਰ ਤੁਸੀਂ ਦਿਲ ਦੇ ਰੋਗਾਂ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਚੈਰੀ ਨੂੰ ਰੋਜ਼ਾਨਾ ਆਪਣੇ ਖਾਣੇ ਦਾ ਹਿੱਸਾ ਬਣਾ ਲਓ।

ਸ਼ੂਗਰ ਦੀ ਸਮੱਸਿਆ ਦੂਰ

ਚੈਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਸ਼ੂਗਰ ਦੀ ਸਮੱਸਿਆ ਨੂੰ ਦੂਰ ਕਰਨ ‘ਚ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ।

ਦਰਬਾਰ ਸਾਹਿਬ ਘਟਨਾ ਤੋਂ ਬਾਅਦ ਪਰਵਾਨਾ ਨੇ SGPC ‘ ਤੇ ਚੁੱਕੇ ਵੱਡੇ ਸਵਾਲ, On Air ‘ ਤੇ ਭਾਈ ਪਰਵਾਨਾ Live

ਬਲੱਡ ਪ੍ਰੈਸ਼ਰ

ਚੈਰੀ ‘ਚ ਪੋਟਾਸ਼ੀਅਮ ਦੀ ਮਾਤਰਾ ਹੁੰਦੀ ਹੈ, ਜੋ ਸਰੀਰ ‘ਚ ਸਥਿਤ ਸੋਡੀਅਮ ਦੀ ਮਾਤਰਾ ਨੂੰ ਘੱਟ ਕਰ ਦਿੰਦੀ ਹੈ। ਇਸ ਵਜ੍ਹਾ ਨਾਲ ਸਰੀਰ ਦਾ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ। ਇਸ ਨਾਲ ਹੀ ਕੋਲੈਸਟ੍ਰਰੋਲ ਦਾ ਲੈਵਲ ਕੰਟਰੋਲ ‘ਚ ਰਹਿੰਦਾ ਹੈ।

ਹੱਡੀਆਂ ਮਜ਼ਬੂਤ

ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਹੱਡੀਆਂ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਰੋਜ਼ਾਨਾ ਚੈਰੀ ਦੀ ਵਰਤੋਂ ਜ਼ਰੂਰ ਕਰੋ। ਚੈਰੀ ਨੂੰ ਖਾਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।

Darbar Sahib ਘਟਨਾ ‘ਤੇ ਵਿਚਾਰ, ਕੀ ਸੋਚਦੇ ਹਨ Simranjot Makkar

ਕੈਂਸਰ

ਚੈਰੀ ‘ਚ ਮੌਜੂਦ ਐਂਟੀਆਕਸੀਡੈਂਟ ਸਰੀਰ ਨੂੰ ਰੋਗਾਂ ਨਾਲ ਲੜ੍ਹਣ ਦੀ ਤਾਕਤ ਦਿੰਦੇ ਹਨ। ਇਸ ਤੋਂ ਇਲਾਵਾ ਚੈਰੀ ‘ਚ ਫਿਨਾਨਿਕ ਐਸਿਡ ਅਤੇ ਫਲੇਵੋਨਾਈਡ ਵੀ ਹੁੰਦਾ ਹੈ, ਜੋ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨੂੰ ਸਰੀਰ ’ਚ ਵਧਣ ਤੋਂ ਰੋਕਦਾ ਹੈ।

LEAVE A REPLY

Please enter your comment!
Please enter your name here