ਗਰਮੀਆਂ ਦਾ ਮੌਸਮ ਬਹੁਤ ਹੀ ਬਿਮਾਰੀਆਂ ਨੂੰ ਨਾਲ ਲੈ ਕੇ ਆਉਂਦਾ ਹੈ ਅਤੇ ਜਿਨ੍ਹਾਂ ਵਿਚੋਂ ਇੱਕ ਹੈ ਪੇਟ ਦੀ ਜਲਨ। ਜੀ ਹਾਂ, ਇਹ ਸਮੱਸਿਆ ਬਹੁਤ ਤਕਲੀਫ ਦਿੰਦੀ ਹੈ ਅਤੇ ਇਸ ਨੂੰ ਦੂਰ ਕਰਨ ਲਈ ਲੋਕ ਬਹੁਤ ਸੀ ਦਵਾਈਆਂ ਦਾ ਵੀ ਸੇਵਨ ਕਰਦੇ ਰਹਿੰਦੇ ਹਨ ਪਰ ਕੀ ਤੁਸੀ ਜਾਣਦੇ ਹੋ ਦੀ ਘੜੇ ਦਾ ਪਾਣੀ ਤੁਹਾਡੀ ਇਸ ਸਮੱਸਿਆ ਨੂੰ ਦੂਰ ਕਰ ਸਕਦਾ ਹੈ। ਤੁਹਾਨੂੰ ਦੱਸ ਦਈਏ ਦੀ ਆਯੁਰਵੇਦ ਵਿੱਚ ਘੜੇ ਦੇ ਪਾਣੀ ਨੂੰ ਸੀਤਲ, ਹਲਕਾ, ਸਵੱਛ ਅਤੇ ਅਮ੍ਰਿਤ ਦੇ ਸਮਾਨ ਸ਼ੁੱਧ ਦੱਸਿਆ ਗਿਆ ਹੈ। ਇਸ ਲਈ ਇਸ ਦਾ ਪਾਣੀ ਪੀਣ ਨਾਲ ਤੁਹਾਡੀ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਇਹੀ ਨਹੀਂ ਸਗੋਂ ਘੜੇ ਦਾ ਪਾਣੀ ਸਾਨੂੰ ਹੋਰ ਵੀ ਕਈ ਤਰ੍ਹਾਂ ਦੇ ਫਾਇਦੇ ਦਿੰਦਾ ਹੈ, ਜਿਵੇਂ –
ਘੜੇ ਦੀ ਮਿੱਟੀ ਇਕ ਕੀਟਾਣੂਨਾਸ਼ਕ ਹੈ ਜੋ ਦੂਸ਼ਿਤ ਪਾਣੀ ਨੂੰ ਸਾਫ ਕਰਨ ਦਾ ਕੰਮ ਕਰਦੀ ਹੈ।
1 . ਇਸ ਪਾਣੀ ਨੂੰ ਪੀਣ ਨਾਲ ਥਕਾਵਟ ਦੂਰ ਹੁੰਦੀ ਹੈ। ਇਸ ਨੂੰ ਪੀਣ ਨਾਲ ਪੇਟ ਦਾ ਭਾਰੀਪਨ ਦੀ ਸਮੱਸਿਆ ਵੀ ਨਹੀਂ ਹੁੰਦੀ।
2 . ਘੜੇ ਦੀ ਮਿੱਟੀ ਕੀਟਾਣੂਨਾਸ਼ਕ ਹੁੰਦੀ ਹੈ ਜੋ ਪਾਣੀ ਨੂੰ ਦੂਸ਼ਿਤ ਪਦਾਰਥਾਂ ਨੂੰ ਸਾਫ਼ ਕਰਨ ਦਾ ਕੰਮ ਕਰਦੀ ਹੈ।
3 . ਸਵੇਰੇ ਦੇ ਸਮੇਂ ਇਸ ਪਾਣੀ ਪੀਣ ਨਾਲ ਦਿਲ ਅਤੇ ਅੱਖਾਂ ਦੀ ਸਿਹਤ ਤੰਦਰੁਸਤ ਰਹਿੰਦੀ ਹੈ।
4 . ਖੂਨ ਵਗਣ ਦੀ ਹਾਲਤ ਵਿੱਚ ਘੜੇ ਦੇ ਪਾਣੀ ਨੂੰ ਸੱਟ ਜਾਂ ਜ਼ਖ਼ਮ ‘ਤੇ ਪਾਉਣ ਨਾਲ ਖੂਨ ਵਗਣਾ ਬੰਦ ਹੋ ਜਾਂਦਾ ਹੈ।
5 . ਤਲੀਆਂ ਚੀਜ਼ਾਂ ਖਾਣ ਤੋਂ ਬਾਅਦ ਇਹ ਪਾਣੀ ਨਾ ਪਿਓ ਨਹੀਂ ਤਾਂ ਖੰਘ ਹੋ ਸਕਦੀ ਹੈ।
6 . ਜਿਨ੍ਹਾਂ ਲੋਕਾਂ ਨੂੰ ਦਮਾ ਦੀ ਸਮੱਸਿਆ ਹੋ ਉਹ ਇਸ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦਾ ਪ੍ਰਭਾਵ ਬਹੁਤ ਠੰਡਾ ਹੁੰਦਾ ਹੈ, ਜਿਸ ਦੇ ਨਾਲ ਬਲਗ਼ਮ ਜਾਂ ਖੰਘ ਵੱਧਦੀ ਹੈ। ਜੁਕਾਮ, ਪਸਲੀਆਂ ‘ਚ ਦਰਦ, ਪੇਟ ਵਿਚ ਪਰੇਸ਼ਾਨੀ ਅਤੇ ਸ਼ੁਰੂਆਤੀ ਬੁਖਾਰ ਦੇ ਲੱਛਣ ਹੋਣ ਤਾਂ ਘੜੇ ਦਾ ਪਾਣੀ ਨਾ ਪੀਓ।
7. ਗਲਾ, ਭੋਜਨਨਲੀ ਅਤੇ ਪੇਟ ਦੀ ਜਲਨ ਨੂੰ ਦੂਰ ਕਰਨ ਵਿੱਚ ਘੜੇ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ।
8. ਘੜੇ ਦਾ ਪਾਣੀ ਹਰ ਰੋਜ਼ ਬਦਲੋ ਪਰ ਇਸ ਨੂੰ ਸਾਫ਼ ਕਰਨ ਲਈ ਅੰਦਰ ਹੱਥ ਪਾਕੇ ਨਾ ਰਗੜੋ ਇਸ ਦੇ ਬਰੀਕ ਛਿਦਰ ਬੰਦ ਹੋ ਜਾਂਦੇ ਹਨ ਅਤੇ ਪਾਣੀ ਠੰਡਾ ਨਹੀਂ ਹੋ ਸਕਦਾ।
ਆਪਣੇ ਘਰ ਦੇ ਘੜੇ ਨੂੰ ਆਪਣਾ ਗਰਮੀਆਂ ਨੂੰ ਸਾਥੀ ਬਣਾ ਲਵੋ। ਘੜੇ ਦਾ ਸੀਤਲ ਪਾਣੀ ਪੀਓ ਅਤੇ ਸਿਹਤਮੰਦ ਰਹੋ।