ਘਰ ‘ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਜਣੇ ਆਏ ਹੇਠਾਂ
ਤਰਨਤਾਰਨ, 9 ਫਰਵਰੀ 2025 – ਤਰਨਤਾਰਨ ਦੇ ਪਿੰਡ ਸਭਰਾ ‘ਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਘਰ ‘ਚ ਰੱਖੇ ਸਹਿਜ ਪਾਠ ਦੇ ਭੋਗ ਮੌਕੇ ਘਰ ਦੀ ਛੱਤ ਡਿੱਗ ਗਈ, ਜਿੱਥੇ 20 ਤੋਂ 22 ਜਣੇ ਘਰ ਦੀ ਛੱਤ ਹੇਠਾਂ ਆ ਗਏ ਅਤੇ ਇਕ ਔਰਤ ਤੇ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਰਭਜਨ ਸਿੰਘ ਉਰਫ ਲਵਲੀ ਪੁੱਤਰ ਭਗਵਾਨ ਸਿੰਘ ਦੇ ਘਰ ਵਿਖੇ ਸਹਿਜ ਪਾਠ ਦਾ ਭੋਗ ਸੀ ਅਤੇ ਅਨੇਕਾਂ ਲੋਕ ਉਨ੍ਹਾਂ ਦੇ ਘਰ ਆਏ ਹੋਏ ਸਨ।
ਇਹ ਵੀ ਪੜ੍ਹੋ: ਮੋਹਾਲੀ ਵਿੱਚ 5 ਨਕਲੀ ਪੁਲਿਸ ਵਾਲੇ ਗ੍ਰਿਫ਼ਤਾਰ: ਸਿਵਲ ਡਰੈੱਸ ਵਿੱਚ ਕਰਦੇ ਸੀ ਛਾਪੇਮਾਰੀ
ਦੱਸਿਆ ਜਾ ਰਿਹਾ ਹੈ ਕਿ ਘਰ ਦੀ ਛੱਤ ‘ਤੇ ਟੈਂਟ ਲਗਾ ਕੇ ਲੋਕ ਛੱਤ ‘ਤੇ ਬੈਠੇ ਹੋਏ ਸਨ ਅਤੇ ਛੱਤ ਕਾਫ਼ੀ ਪੁਰਾਣੀ ਸੀ ਜਿਸ ਕਾਰਨ ਉਹ ਡਿੱਗ ਗਈ ਅਤੇ 20 ਤੋਂ 22 ਜਣੇ ਛੱਤ ਦੇ ਹੇਠਾਂ ਆ ਗਏ ਤੇ ਇਕ ਦੀ ਔਰਤ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਲੋਕਾਂ ਦਾ ਚੀਕ-ਚਿਹਾੜਾ ਪੈ ਗਿਆ ਅਤੇ ਮੌਕੇ ‘ਤੇ ਐਬੂਲੈਂਸ ਬੁਲਾ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।