ਗੋਦਰੇਜ ਗਰੁੱਪ ਨੇ ਆਪਣੇ ਕਾਰੋਬਰ ਸੰਬੰਧੀ ਲਿਆ ਇਹ ਵੱਡਾ ਫੈਸਲਾ

0
47

ਦੇਸ਼ ਦੇ ਮੰਨੇ-ਪ੍ਰਮੰਨੇ ਕਾਰੋਬਾਰੀ ਘਰਾਣੇ ਗੋਦਰੇਜ ਗਰੁੱਪ ਨੇ ਆਪਣੇ ਕਾਰੋਬਾਰ ਦੀ ਵੰਡ ਦੀ ਰਸਮੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਗਰੁੱਪ ਦੇ 4.1 ਅਰਬ ਡਾਲਰ ਦੇ ਕਾਰੋਬਾਰ ਨੂੰ ਗੋਦਰੇਜ ਪਰਿਵਾਰ ਦੇ ਦੋ ਹਿੱਸਿਆਂ ’ਚ ਵੰਡਣ ਦੀ ਤਿਆਰੀ ਹੈ। ਇਨ੍ਹਾਂ ’ਚੋਂ ਇੱਕ ਹਿੱਸੇ ਦੀ ਅਗਵਾਈ ਆਦਿ ਗੋਦਰੇਜ ਅਤੇ ਉਨ੍ਹਾਂ ਦੇ ਭਰਾ ਨਾਦਿਰ ਦੇ ਹੱਥਾਂ ’ਚ ਹੈ ਜਦੋਂ ਕਿ ਦੂਜਾ ਧੜਾ ਉਨ੍ਹਾਂ ਦੇ ਚਾਚੇ ਦੇ ਮੁੰਡੇ ਅਤੇ ਕੁੜੀ ਜਮਸ਼ੇਦ ਗੋਦਰੇਜ ਅਤੇ ਸਿਮਤਾ ਗੋਦਰੇਜ ਕ੍ਰਿਸ਼ਨਾ ਦਾ ਹੈ।

ਗੋਦਰੇਜ ਗਰੁੱਪ ਦਾ ਕਾਰੋਬਾਰ ਕੰਜਿਊਮਰ ਗੁੱਡਜ਼ ਨੂੰ ਲੈ ਕੇ ਰੀਅਲ ਅਸਟੇਟ ਅਤੇ ਇੰਜੀਨੀਅਰਿੰਗ ਤੱਕ ਫੈਲਿਆ ਹੈ। ਇਸ ਕਾਰੋਬਾਰ ਨੂੰ ਵੰਡਣ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚਰਚਾ ਚੱਲ ਰਹੀ ਹੈ ਪਰ ਹਾਲ ਹੀ ਦਿਨਾਂ ’ਚ ਇਸ ’ਚ ਤੇਜ਼ੀ ਆਈ ਹੈ। ਇਸ ਗੱਲਬਾਤ ’ਚ ਇੱਕ ਪਾਸੇ ਜਿੱਥੇ ਆਦਿ ਗੋਦਰੇਜ ਦੇ ਪੁੱਤਰ ਪਿਰੋਜਸ਼ਾ ਗੋਦਰੇਜ ਹਨ, ਉੱਥੇ ਹੀ ਦੂਜੇ ਪਾਸੇ ਧੜੇ ਦੀ ਅਗਵਾਈ ਜਮਸ਼ੇਦ ਕਰ ਰਹੇ ਹਨ। ਜਮਸ਼ੇਦ ਦਾ ਸਾਥ ਗੋਦਰੇਜ ਐਂਡ ਬੋਇਸ ਦੇ ਚੀਫ ਫਾਇਨਾਂਸ਼ੀਅਲ ਅਫਸਰ ਪੁਰਵੇ਼ ਕੇਸਰੀ ਗਾਂਧੀ ਦੇ ਰਹੇ ਹਨ।

ਜਾਣਕਾਰੀ ਅਨੁਸਾਰ ਨਿਮੇਸ਼ ਕੰਪਨੀ ਅਤੇ ਉਦੈ ਕੋਟਕ ਵਰਗੇ ਪਰਿਵਾਰ ਨਾਲ ਜੁੜੇ ਬੈਂਕਾਂ ਅਤੇ ਏ. ਜੈੱਡ. ਬੀ. ਐਂਡ ਪਾਰਟਰਨਜ਼ਰ ਦੇ ਜੀਆ ਮੋਦੀ ਅਤੇ ਸਿਰਿਲ ਸ਼ਰਾਫ ਵਰਗੇ ਲੀਗਲ ਮਾਹਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਗੋਦਰੇਜ ਇੰਡਸਟਰੀ ਅਤੇ ਗੋਦਰੇਜ ਐਂਡ ਬੋਇਸ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਗੋਦਰੇਜ ਪਰਿਵਾਰ ਸ਼ੇਅਰਹੋਲਡਰਾਂ ਲਈ ਬੈਸਟ ਵੈਲਿਊ ਯਕੀਨੀ ਕਰਨ ਲਈ ਲਾਂਗ ਟਰਮ ਸਟ੍ਰੈਟਜਿਕ ਪਲਾਨ ’ਤੇ ਕੰਮ ਕਰ ਰਿਹਾ ਹੈ।

ਸੂਤਰਾਂ ਅਨੁਸਾਰ ਗੋਦਰੇਜ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਪੱਖ ’ਚ ਹਨ ਪਰ ਪਰਿਵਾਰ ਦੀ ਨਵੀਂ ਪੀੜ੍ਹੀ ਦੇ ਲੋਕ ਮਾਲਕਾਨਾ ਹੱਕ ਨੂੰ ਲੈ ਕੇ ਸਪੱਸ਼ਟਤਾ ਚਾਹੁੰਦੇ ਹਨ। ਪ੍ਰਾਈਵੇਟ ਕੰਪਨੀ ਗੋਦਰੇਜ ਐਂਡ ਬੋਇਸ ਨੂੰ ਛੱਡ ਕੇ ਗਰੁੱਪ ਦੀਆਂ ਸਾਰੀਆਂ ਲਿਸਟੇਡ ਕੰਪਨੀਆਂ ਜੀ. ਆਈ. ਐੱਲ., ਜੀ. ਸੀ. ਪੀ. ਐੱਲ., ਗੋਦਰੇਜ ਪ੍ਰਾਪਰਟੀਜ਼ ਅਤੇ ਗੋਦਰੇਜ ਐਗਰੋਵੈਟ ਦੀ ਕਮਾਨ ਆਦਿ ਅਤੇ ਨਾਦਿਰ ਦੇ ਹੱਥਾਂ ’ਚ ਹੈ।

LEAVE A REPLY

Please enter your comment!
Please enter your name here