ਗੋਢਿਆਂ ਦੇ ਦਰਦ ਤੋਂ ਹੋ ਪ੍ਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ

0
57

ਬਹੁਤ ਸਾਰੇ ਲੋਕਾਂ ਨੂੰ ਗੋਢਿਆਂ ਚ ਦਰਦ ਦੀ ਸਮੱਸਿਆ ਰਹਿੰਦੀ ਹੈ। ਅਜਿਹਾ ਕਦੇ-ਕਦੇ ਕੈਲਸ਼ੀਅਮ ਦੀ ਕਮੀ ਕਾਰਨ ਵੀ ਹੁੰਦਾ ਹੈ। ਦੁੱਧ ‘ਚ ਭਰਪੂਰ ਮਾਤਰਾ ‘ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਪਰ ਕਈ ਲੋਕ ਅਜਿਹੇ ਵੀ ਹਨ ਜੋ ਦੁੱਧ ਪੀਣਾ ਪਸੰਦ ਨਹੀਂ ਕਰਦੇ ਹਨ। ਜਿਸ ਦੇ ਕਾਰਨ ਉਮਰ ਵਧਦਿਆਂ ਹੀ ਗੋਢਿਆਂ ਦੇ ਦਰਦ ਸਮੇਤ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ।

ਜੇਕਰ ਤੁਸੀਂ ਵੀ ਦੁੱਧ ਪੀਣਾ ਪਸੰਦ ਨਹੀਂ ਕਰਦੇ ਤਾਂ ਅਜਿਹੇ ‘ਚ ਕੈਲਸ਼ੀਅਮ ਦੀਆਂ ਅਜਿਹੀਆਂ ਕੁੱਝ ਚੀਜ਼ਾਂ ਹਨ। ਇਨ੍ਹਾਂ ਨੂੰ ਤੁਸੀਂ ਆਪਣੀ ਡਾਈਟ ‘ਚ ਸ਼ਾਮਿਲ ਕਰ ਸਕਦੇ ਹੋ।ਇਸ ਨਾਲ ਤੁਹਾਡੇ ਸਰੀਰ ‘ਚ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ ਤੇ ਤੁਹਾਨੂੰ ਗੋਢਿਆਂ ਦੇ ਦਰਦ ਜਿਹੀਆਂ ਸਮੱਸਿਆਵਾਂ ਨਾਲ ਜੂਝਣਾ ਨਹੀਂ ਪਵੇਗਾ।

ਗੋਢਿਆਂ ਦਾ ਦਰਦ ਦੂਰ ਕਰਨ ਲਈ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਸਫ਼ੇਦ ਤਿਲ: ਸਫ਼ੇਦ ਤਿਲਾਂ ਦੇ ਲੱਡੂ ਸਵਾਦ ਤਾਂ ਹੁੰਦੇ ਹੀ ਹਨ ਪਰ ਕੀ ਤਹਾਨੂੰ ਪਤਾ ਹੈ ਕਿ ਸਫ਼ੇਦ ਤਿਲਾਂ ਤੋਂ ਬਣੇ ਲੱਡੂ ਜੇਕਰ ਤੁਸੀਂ ਰੋਜ਼ਾਨਾ ਖਾਂਦੇ ਹੋ ਤਾਂ ਤੁਹਾਨੂੰ ਗੋਢਿਆਂ ਦੇ ਦਰਦ ‘ਚ ਆਰਾਮ ਮਿਲ ਸਕਦਾ ਹੈ। ਇਸ ਲਈ ਤੁਹਾਨੂੰ ਰੋਜ਼ਾਨਾ 2 ਲੱਡੂ ਖਾਣੇ ਹੋਣਗੇ।

ਸੰਤਰਾ: ਸੰਤਰੇ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਪਾਈ ਜਾਂਦੀ ਹੈ। ਇਸ ਲਈ ਜੇਕਰ ਤੁਸੀਂ ਗੋਢਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਸਰੀਰ ‘ਚ ਕੈਲਸ਼ੀਅਮ ਦੀ ਕਮੀ ਹੈ ਤਾਂ ਆਪਣੀ ਡਾਈਟ ‘ਚ ਸੰਤਰਾ ਸ਼ਾਮਲ ਕਰ ਸਕਦੇ ਹੋ।

ਓਟਮੀਲ: ਓਟਮੀਲ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦੀ ਕੈਲਸ਼ੀਅਮ ਦੀ ਕਮੀ ਦੂਰ ਹੋਵੇਗੀ।

ਬਦਾਮਾਂ ਵਾਲਾ ਦੁੱਧ: ਜੇਕਰ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਤੁਹਾਡੇ ਸਰੀਰ ‘ਚ ਕੈਲਸ਼ੀਅਮ ਦੀ ਕਮੀ ਹੈ ਤਾਂ ਅਜਿਹੇ ‘ਚ ਤੁਸੀਂ ਬਦਾਮ ਦਾ ਦੁੱਧ ਪੀ ਸਕਦੇ ਹੋ। ਕਿਉਂਕਿ ਇਸ ‘ਚ ਕੈਲਸ਼ੀਅਮ ਤੋਂ ਇਲਾਵਾ ਵਿਟਾਮਿਨ ਈ, ਪ੍ਰੋਟੀਨ ਤੇ ਫਾਇਬਰ ਹੁੰਦਾ ਹੈ ਜੋ ਤੁਹਾਡੇ ਸਰੀਰ ਦੀਆਂ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ।

LEAVE A REPLY

Please enter your comment!
Please enter your name here