ਗੂਗਲ ਸਰਚ ਨੇ ‘ਕੰਨੜ ਭਾਸ਼ਾ’ ਨੂੰ ਦੱਸਿਆ ਭਾਰਤ ਦੀ ਸਭ ਤੋਂ ਭੱਦੀ ਭਾਸ਼ਾ, ਵੱਧਦੀ ਆਲੋਚਨਾ ਤੋਂ ਬਾਅਦ ਮੰਗੀ ਮੁਆਫੀ

0
64

ਬੈਂਗਲੁਰੂ : ਗੂਗਲ ਸਰਚ ਨੇ ਕੰਨੜ ਨੂੰ ਭਾਰਤ ਦੀ ਸਭ ਤੋਂ ਭੱਦੀ ਭਾਸ਼ਾ ਦਸ ਦਿੱਤਾ ਸੀ। ਹਾਲਾਂਕਿ, ਕਰਨਾਟਕ ਸਰਕਾਰ ਅਤੇ ਇੰਟਰਨੈਟ ਉਪਭੋਗਤਾਵਾਂ ਦੇ ਸਖ਼ਤ ਵਿਰੋਧ ਤੋਂ ਬਾਅਦ ਕੰਪਨੀ ਨੇ ਮੁਆਫੀ ਮੰਗ ਲਈ ਸੀ। ਨਾਲ ਹੀ ਗੂਗਲ ਨੇ ਸਰਚਿੰਗ ਦੇ ਨਤੀਜੀਆਂ ‘ਚ ਵੀ ਬਦਲਾਵ ਕੀਤਾ ਸੀ। ਸੋਸ਼ਲ ਮੀਡੀਆ ‘ਤੇ ਇਸ ਨਾਲ ਜੁੜੇ ਸਕ੍ਰੀਨਸ਼ਾਟ ਵੱਡੇ ਪੱਧਰ ‘ਤੇ ਸ਼ੇਅਰ ਕੀਤੇ ਜਾਣ ਲੱਗੇ ਸਨ। ਖ਼ਬਰ ਹੈ ਕਿ ugliest language in India ਯਾਨੀ ਭਾਰਤ ਦੀ ਸਭ ਤੋਂ ਭੱਦੀ ਭਾਸ਼ਾ ਸਰਚ ਕਰਨ ‘ਤੇ ਨਤੀਜੀਆਂ ‘ਚ ਕੰਨੜ ਦਾ ਨਾਮ ਸਾਹਮਣੇ ਆ ਰਿਹਾ ਸੀ।

ਖ਼ਬਰਾਂ ਅਨੁਸਾਰ, ਕਰਨਾਟਕ ਸਰਕਾਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਟੈਕ ਕੰਪਨੀ ਨੂੰ ਇਸ ਦੇ ਸੰਬੰਧ ‘ਚ ਕਾਨੂੰਨੀ ਨੋਟਿਸ ਭੇਜਣਗੇ। ਇਸ ਗੱਲ ਦੀ ਜਾਣਕਾਰੀ ਕਰਨਾਟਕ ਦੇ ਮੰਤਰੀ ਅਰਵਿੰਦ ਲਿੰਬਾਵਾਲੀ ਨੇ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਗੂਗਲ ਦਾ ਕੰਨੜ ਬੋਲਣ ਵਾਲਿਆਂ ਦੇ ਸਨਮਾਨ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਸੀ। ਨਾਲ ਹੀ ਉਨ੍ਹਾਂ ਨੇ ਕੰਪਨੀ ਤੋਂ ਇਸ ਮਾਮਲੇ ‘ਤੇ ਮੁਆਫੀ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ, 2500 ਸਾਲ ਪਹਿਲਾਂ ਹੋਂਦ ਵਿੱਚ ਆਈ ਕੰਨੜ ਭਾਸ਼ਾ ਦਾ ਆਪਣਾ ਇਤਹਾਸ ਹੈ। ਇਹ ਢਾਈ ਹਜ਼ਾਰ ਸਾਲ
ਤੋਂ ਕੰਨੜ ਲੋਕਾਂ ਦਾ ਮਾਣ ਰਿਹਾ ਹੈ।’

 


ਗੂਗਲ ਨੇ ਮੰਗੀ ਮੁਆਫੀ

ਇੰਟਰਨੈਟ ਅਤੇ ਸਰਕਾਰ ਦੇ ਪੱਧਰ ‘ਤੇ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਗੂਗਲ ਨੇ ਮੁਆਫੀ ਮੰਗ ਲਈ ਸੀ। ਵੀਰਵਾਰ ਸ਼ਾਮ ਗੂਗਲ ਨੇ ਟਵਿੱਟਰ ‘ਤੇ ਇੱਕ ਬਿਆਨ ਜਾਰੀ ਕੀਤਾ ਸੀ। ਭਾਸ਼ਾ ਦੇ ਅਨੁਸਾਰ, ਗੂਗਲ ਦੇ ਇੱਕ ਬੁਲਾਰੇ ਨੇ ਕਿਹਾ, ‘ਸਰਚ ਹਮੇਸ਼ਾ ਪੂਰੀ ਤਰ੍ਹਾਂ ਸਰਚ ਹਮੇਸ਼ਾ ਸਹੀ ਨਹੀਂ ਹੁੰਦੀ।ਕਈ ਵਾਰ ਇੰਟਰਨੈਟ ਤੇ ਪ੍ਰਸ਼ਨ ਕਰਨਾ ਹੈਰਾਨ ਕਰਨ ਵਾਲੇ ਜਵਾਬ ਦੇ ਸਕਦਾ ਹੈ।’

ਸਾਨੂੰ ਪਤਾ ਹੈ ਕਿ ਇਹ ਚੰਗਾ ਨਹੀਂ ਹੈ, ਹਾਲਾਂਕਿ, ਜਦੋਂ ਵੀ ਸਾਨੂੰ ਇਨ੍ਹਾਂ ਸੰਬੰਧੀ ਕੋਈ ਸ਼ਿਕਾਇਤ ਆਉਂਦੀ ਹੈ, ਅਸੀਂ ਵਿਸ਼ੇਸ਼ ਧਿਆਨ ਦੇ ਕੇ ਸੁਧਾਰਕ ਕਾਰਵਾਈ ਕਰਦੇ ਹਾਂ। ਇਸਦੇ ਇਲਾਵਾ ਅਸੀਂ ਆਪਣੇ ਐਲਗੋਰਿਦਮ ਵਿੱਚ ਲਗਾਤਾਰ ਸੁਧਾਰ ਕਰਦੇ ਹਾਂ. ਹਾਲਾਂਕਿ, ਗੂਗਲ ਦੀ ਇਸ ਵਿਚ ਕੋਈ ਰਾਏ ਨਹੀਂ ਹੈ। ਇਸ ਗਲਤਫਹਿਮੀ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅਸੀਂ ਇਸ ਬਾਰੇ ਸਭ ਤੋਂ ਮੁਆਫੀ ਚਾਹੁੰਦੇ ਹਾਂ।

LEAVE A REPLY

Please enter your comment!
Please enter your name here