ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ-109 ਸਥਿਤ ਚਿੰਤੇਲਸ ਪੈਰਾਡਿਸੋ ਸੋਸਾਇਟੀ ’ਚ ਬੀਤੀ ਦੇਰ ਸ਼ਾਮ ਵੱਡਾ ਹਾਦਸਾ ਹੋ ਗਿਆ। ਇਸ ਸੋਸਾਇਟੀ ਦੇ ਡੀ ਬਲਾਕ ’ਚ 18 ਮੰਜਿਲਾ ਰਿਹਾਇਸ਼ੀ ਇਮਾਰਤ ਬਣੀ ਹੋਈ ਹੈ, ਜਿਸ ‘ਚ ਇੱਕ ਅਪਾਰਟਮੈਂਟ ਦੀ ਛੱਤ ਡਿੱਗ ਗਈ।
ਸੋਸਾਇਟੀ ’ਚ 7ਵੀਂ ਮੰਜਿਲ ਤੋਂ ਲੈ ਕੇ ਗ੍ਰਾਊਂਡ ਫਲੋਰ ਤੱਕ ਡਰਾਇੰਗ ਰੂਮ ਦਾ ਇਕ ਹਿੱਸਾ ਮਲਬੇ ’ਚ ਤਬਦੀਲ ਹੋ ਗਿਆ। ਇਸ ਹਾਦਸੇ ’ਚ ਹੁਣ ਤੱਕ 2 ਲੋਕਾਂ ਦੀ ਮੌਤ ਅਤੇ 4 ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਪ੍ਰਸ਼ਾਸਨ ਨੇ ਇਸ ਸੰਦਰਭ ’ਚ ਅਜੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ, ਜਦੋਂ ਕਿ ਸੂਤਰਾਂ ਅਨੁਸਾਰ ਬਿਲਡਿੰਗ ਦੇ 7 ਫਲੈਟਾਂ ਨੂੰ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਮੌਕੇ ’ਤੇ ਐੱਨ. ਡੀ. ਆਰ. ਐੱਫ. ਦੀ ਟੀਮ ਅਤੇ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਮੌਜੂਦ ਹਨ।