ਖੁਸ਼ਖਬਰੀ! UAE ਨੇ ਭਾਰਤ ਸਮੇਤ ਇਨ੍ਹਾਂ 15 ਦੇਸ਼ਾਂ ਦੇ ਲੋਕਾਂ ਨੂੰ ਵਾਪਸੀ ਦੀ ਦਿੱਤੀ ਇਜਾਜ਼ਤ

0
97

UAE ਨੇ ਕੋਰੋਨਾ ਕਾਰਨ ਕਈ ਦੇਸ਼ਾਂ ਤੋਂ ਯਾਤਰੀਆਂ ਦੇ ਆਉਣ ‘ਤੇ ਰੋਕ ਲਗਾਈ ਹੋਈ ਸੀ ਪਰ ਹੁਣ ਯੂਏਈ ਵੱਲੋਂ ਇਸ ਸੰਬੰਧ ‘ਚ ਕੁੱਝ ਰਾਹਤ ਦਿੱਤੀ ਗਈ ਹੈ। ਸੰਯੁਕਤ ਅਰਬ ਅਮੀਰਾਤ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਮਾਨਤਾ ਪ੍ਰਾਪਤ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ 15 ਦੇਸ਼ਾਂ ਦੇ ਉਹ ਲੋਕ 12 ਸਤੰਬਰ ਤੋਂ ਯੂਏਈ ਪਰਤ ਸਕਦੇ ਹਨ, ਜਿੰਨ੍ਹਾਂ ਕੋਲ ਵੈਲਿਡ ਵੀਜ਼ਾ ਹੈ।

ਟਵਿਟਰ ‘ਤੇ ਇੱਕ ਅਧਿਕਾਰਤ ਬਿਆਨ ਸਾਂਝਾ ਕਰਦਿਆਂ ਕਿਹਾ ਕਿ ਜੋ ਲੋਕ ਪਰਤ ਸਕਦੇ ਹਨ, ਉਨ੍ਹਾਂ ‘ਚ ਉਹ ਵੀ ਸ਼ਾਮਿਲ ਹਨ ਜੋ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਵਿਦੇਸ਼ ‘ਚ ਰਹੇ।ਇਸ ਬਿਆਨ ਅਨੁਸਾਰ, ‘ਯੂਏਈ 12 ਸਤੰਬਰ, 2021 ਤੋਂ WHO ਵੱਲੋਂ ਮਾਨਤਾ ਪ੍ਰਾਪਤ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਉਨ੍ਹਾਂ ਲੋਕਾਂ ਨੂੰ ਪਰਤਣ ਦੀ ਇਜਾਜ਼ਤ ਦਿੰਦਾ ਹੈ ਜਿੰਨ੍ਹਾਂ ਕੋਲ ਵੈਲਿਡ ਵੀਜ਼ਾ ਹੈ।

ਇਨ੍ਹਾਂ ‘ਚ ਉਹ ਲੋਕ ਵੀ ਸ਼ਾਮਿਲ ਹਨ ਜੋ ਛੇ ਮਹੀਨੇ ਤੋਂ ਜ਼ਿਆਦਾ ਸਮੇਂ ਤਕ ਵਿਦੇਸ਼ ‘ਚ ਰਹੇ। ਯੂਏਈ ਦੇ ਇਸ ਫੈਸਲੇ ਨਾਲ ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ੍ਰੀਲੰਕਾ, ਵੀਅਤਨਾਮ, ਨਾਮੀਬਿਆ, ਜੌਂਬੀਆ, ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ, ਯੁਗਾਂਡਾ, ਸਿਏਰਾ ਲਿਓਨ, ਲਾਇਬੇਰੀਆ, ਦੱਖਣੀ ਅਫਰੀਕਾ, ਨਾਈਜੀਰੀਆ ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ। ਆਰਾਇਵਲ ਸ਼ਰਤਾਂ ਬਾਰੇ ਵੇਰਵਾ ਦਿੰਦਿਆਂ ਯੂਏਈ ਨੇ ਕਿਹਾ ਆਈਸੀਏ ਦੀ ਵੈਬਸਾਈਟ ਜ਼ਰੀਏ ਅਪਲਾਈ ਕਰ ਸਕਦੇ ਹਨ।

LEAVE A REPLY

Please enter your comment!
Please enter your name here