ਖਿਡਾਰੀ ਕ੍ਰਿਸ ਗੇਲ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਗੇਲ ਦੀ ਆਈ. ਪੀ. ਐੱਲ ਟੀਮ ਪੰਜਾਬ ਨੇ ਦਿੱਤੀ ਹੈ। ਗੇਲ ਨੇ ਆਈ. ਪੀ. ਐੱਲ ਦੇ ਫਿਰ ਤੋਂ ਸ਼ੁਰੂ ਹੋਣ ਦੇ ਬਾਅਦ ਟੀਮ ਦੇ ਲਈ ਦੋ ਮੈਚ ਖੇਡੇ ਸਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਟੀ-20 ਵਰਲਡ ਕੱਪ ਤੋਂ ਪਹਿਲਾਂ ਤਰੋਤਾਜ਼ਾ ਹੋਣਾ ਚਾਹੁੰਦੇ ਹਨ।
ਕ੍ਰਿਸ ਗੇਲ ਨੇ ਇੱਕ ਬਿਆਨ ‘ਚ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ‘ਚ ਮੈਂ ਸੀ. ਡਬਲਯੂ. ਆਈ. ਬਬਲ, ਸੀ. ਪੀ. ਐੱਲ ਬਬਲ ਤੇ ਫਿਰ ਆਈ. ਪੀ. ਐੱਲ. ਬਬਲ ਦਾ ਹਿੱਸਾ ਰਿਹਾ ਹਾਂ ਤੇ ਮੈਂ ਮਾਨਸਿਕ ਤੌਰ ‘ਤੇ ਖ਼ੁਦ ਨੂੰ ਤਰੋਤਾਜ਼ਾ ਕਰਨਾ ਚਾਹੁੰਦਾ ਹਾ। ਉਨ੍ਹਾਂ ਨੇ ਕਿਹਾ ਕਿ ਮੈਂ ਟੀ-20 ਵਰਲਡ ਕੱਪ ‘ਚ ਵੈਸਟਇੰਡੀਜ਼ ਦੀ ਮਦਦ ਕਰਨ ‘ਤੇ ਫਿਰ ਤੋਂ ਧਿਆਨ ਦੇਣਾ ਚਾਹੁੰਦਾ ਹੈ ਤੇ ਦੁਬਈ ‘ਚ ਇੱਕ ਬ੍ਰੇਕ ਲੈਣਾ ਚਾਹੁੰਦਾ ਹਾਂ। ਮੈਨੂੰ ਸਮਾਂ ਦੇਣ ਲਈ ਪੰਜਾਬ ਕਿੰਗਜ਼ ਦਾ ਧੰਨਵਾਦ। ਮੇਰੀਆਂ ਇੱਛਾਵਾਂ ਤੇ ਉਮੀਦਾਂ ਹਮੇਸ਼ਾ ਟੀਮ ਦੇ ਨਾਲ ਹਨ।
ਇਸ ਦੇ ਨਾਲ ਹੀ ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ ਕਿ ਟੀਮ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਦੀ ਹੈ। ਸੀ. ਈ. ਓ. ਸਤੀਸ਼ ਮੇਨਨ ਨੇ ਕਿਹਾ ਕਿ ਕ੍ਰਿਸ ਇੱਕ ਲੀਜੈਂਡ ਹਨ ਜਿਨ੍ਹਾਂ ਨੇ ਟੀ20 ਕ੍ਰਿਕਟ ਬਦਲ ਦਿੱਤਾ ਹੈ ਤੇ ਅਸੀਂ ਉਨ੍ਹਾਂ ਦੇ ਫੈਸਲੇ ‘ਤੇ ਕਾਇਮ ਹਾਂ। ਉਹ ਪੰਜਾਬ ਕਿੰਗਜ਼ ਪਰਿਵਾਰ ਦਾ ਹਿੱਸਾ ਹਨ ਤੇ ਉਨ੍ਹਾਂ ਦੀ ਮੌਜੂਦਗੀ ਨੂੰ ਯਾਦ ਕੀਤਾ ਜਾਵੇਗਾ। ਅਸੀਂ ਉਨ੍ਹਾਂ ਦਾ ਪੂਰਾ ਸਮਰਥਨ ਕਰਦੇ ਹਾਂ ਤੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ। ਇਸ ਦੇ ਨਾਲ ਹੀ ਗੇਲ ਦੇ ਟੀ-20 ਵਰਲਡ ਕੱਪ ਦੇ ਲਈ ਵੈਸਟਇੰਡੀਜ਼ ਟੀਮ ਦੇ ਸ਼ਾਮਲ ਹੋਣ ਤੋਂ ਪਹਿਲਾਂ ਦੁਬਈ ‘ਚ ਰਹਿਣ ਦੀ ਸੰਭਾਵਨਾ ਹੈ।