ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ 16 ਦਸੰਬਰ ਨੂੰ ਸੂਬਾ ਚੋਣ ਕਮੇਟੀ ਦੀ ਮੀਟਿੰਗ ਬੁਲਾਈ ਹੈ। ਦੱਸ ਦੇਈਏ ਕਿ ਇਹ ਬੈਠਕ ਸ਼ਾਮ 5 ਵਜੇ ਕਾਂਗਰਸ ਭਵਨ ‘ਚ ਹੋਵੇਗੀ। ਨਵਜੋਤ ਸਿੰਘ ਸਿੱਧੂ ਨੇ ਸਾਰਿਆਂ ਨੂੰ ਇਸ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਪੋਸਟ ਪਾ ਕੇ ਤੇ ਇਸ ਦੇ ਨਾਲ ਹੀ ਟਵੀਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ।
PEC Meeting convened for 5 PM Tomorrow (16 December) at Punjab Congress Bhawan, Chandigarh … All are requested to attend ! pic.twitter.com/vvmrWATkAz
— Navjot Singh Sidhu (@sherryontopp) December 15, 2021