ਕ੍ਰੋਏਸ਼ੀਆ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 10 ਲੋਕਾਂ ਦੀ ਹੋਈ ਮੌਤ

0
48

ਕ੍ਰੋਏਸ਼ੀਆ ‘ਚ ਇੱਕ ਦੁਖਦਾਇਕ ਘਟਨਾ ਵਾਪਰ ਗਈ ਹੈ। ਇੱਥੇ ਅੱਜ ਇਕ ਬੱਸ ਪਲਟ ਗਈ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 30 ਯਾਤਰੀ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਿਸ ਦੁਆਰਾ ਸ਼ੇਅਰ ਕੀਤੀ ਗਈ।

ਇਹ ਹਾਦਸਾ ਸਲਾਵੋਨਸਕੀ ਬ੍ਰੋਡ ਕਸਬੇ ਨੇੜੇ ਰਾਜਧਾਨੀ ਜਾਗਰੇਬ ਅਤੇ ਸਰਬੀਆ ਦੀ ਸਰਹੱਦ ਵਿਚਕਾਰ ਹਾਈਵੇਅ ‘ਤੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਬੱਸ ‘ਤੇ ਕੋਸੋਵ ਦੀ ਲਾਈਸੈਂਸ ਪਲੇਟ ਲੱਗੀ ਹੈ। ਉਹਨਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਸਲਾਵੋਨਸਕੀ ਬ੍ਰੋਡ ਦੇ ਹਸਪਤਾਲ ਭੇਜਿਆ ਗਿਆ ਹੈ। ਇਸ ਸੰਬੰਧ ਵਿਚ ਤੁਰੰਤ ਵਿਸਤ੍ਰਿਤ ਜਾਣਕਾਰੀ ਉਪਲਬਧ ਨਹੀਂ ਹੋ ਪਾਈ ਹੈ।

LEAVE A REPLY

Please enter your comment!
Please enter your name here