ਕੋਰੋਨਾ ਮਹਾਂਮਾਰੀ ਕਾਰਨ ਕੈਨੇਡਾ ਕੋਲ 3.5 ਲੱਖ ਭਾਰਤੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਹੋਈਆਂ ਇਕੱਠੀਆਂ

0
49

ਕੋਰੋਨਾਵਾਇਰਸ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਕੇ ਰੱਖਿਆ ਹੋਇਆ ਹੈ। ਵਿਦੇਸ਼ ਜਾ ਕੇ ਉੱਚ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਭਾਰਤ ਦੇ ਵਿਦਿਆਰਥੀ ਵੀ ਵੱਡੇ ਪੱਧਰ ’ਤੇ ਲਾਕਡਾਊਨ ਕਾਰਨ ਪ੍ਰਭਾਵਿਤ ਹੋਏ ਹਨ। ਉਂਝ ਤਾਂ ਭਾਰਤੀ ਵਿਦਿਆਰਥੀ ਦੁਨੀਆ ਦੇ ਲਗਪਗ ਹਰ ਇੱਕ ਦੇਸ਼ ‘ਚ ਹੀ ਪੜ੍ਹਾਈ ਕਰਦੇ ਮਿਲ ਜਾਣਗੇ ਪਰ ਇਸ ਵੇਲੇ ਕੈਨੇਡਾ ਕੁਝ ਵਧੇਰੇ ਹੀ ਟ੍ਰੈਂਡਿੰਗ (Canada Trending) ਵਿੱਚ ਹੈ। ਕਿਸੇ ਵੇਲੇ ਭਾਰਤੀ ਵਿਦਿਆਰਥੀ ਆਸਟ੍ਰੇਲੀਆ ’ਚ ਜਾ ਕੇ ਜ਼ਿਆਦਾ ਖ਼ੁਸ਼ ਹੁੰਦੇ ਸਨ ਪਰ ਉੱਥੇ ਉਨ੍ਹਾਂ ‘ਤੇ ਹੋਏ ਕੁਝ ਨਸਲੀ ਹਮਲਿਆਂ ਕਾਰਨ ਇਹ ਰੁਝਾਨ ਅਮਰੀਕਾ ਵੱਲ ਜ਼ਿਆਦਾ ਹੋ ਗਿਆ ਪਰ ਹੁਣ ਇਹੋ ਟ੍ਰੈਡਿੰਗ ਕੈਨੇਡਾ ਲਈ ਹੈ।

ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਤੇ ਅੰਤਰਰਾਸ਼ਟਰੀ ਉਡਾਣਾਂ (ਫ਼ਲਾਈਟਸ Flights) ‘ਤੇ ਪਾਬੰਦੀਆਂ ਕਾਰਨ ਐਤਕੀਂ ਭਾਰਤੀ ਵਿਦਿਆਰਥੀ ਡਾਢੇ ਪ੍ਰੇਸ਼ਾਨ ਹੋ ਰਹੇ ਹਨ। ਇਕੱਲੇ ਕੈਨੇਡਾ ਜਾ ਕੇ ਉੱਚ ਸਿੱਖਿਆ ਹਾਸਲ ਕਰਨ ਵਾਲੇ 3.5 ਲੱਖ ਭਾਰਤੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਇਸ ਵੇਲੇ ਕੈਨੇਡੀਅਨ ਦੂਤਾਵਾਸ ’ਚ ਮੁਲਤਵੀ ਪਈਆਂ ਹਨ। ਇੰਨੇ ਵੱਡੇ ਬੈਕਲੌਗ ਨੂੰ ਤੁਰੰਤ ਕਲੀਅਰ ਕਰਨਾ ਕੋਈ ਸੌਖਾ ਕੰਮ ਨਹੀਂ। ਪ੍ਰਭਾਵਿਤ ਹੋਇਆਂ ’ਚੋਂ ਵੱਡੀ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੈ।

ਇਸੇ ਲਈ ਹੁਣ ਪਿਛਲੇ ਦੋ ਕੁ ਹਫ਼ਤਿਆਂ ਤੋਂ ਕੈਨੇਡਾ ਵੱਲੋਂ ਵੱਡੀ ਗਿਣਤੀ ’ਚ ਸਟੂਡੈਂਟ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ। ਜਿਹੜੇ ਬੱਚਿਆਂ ਨੇ IELTS ’ਚ ਹਾਈ ਸਕੋਰ ਹਾਸਲ ਕੀਤੇ ਹੋਏ ਹਨ; ਉਨ੍ਹਾਂ ਨੂੰ ਵੀ ਹੁਣ ਵੀਜ਼ਾ ਨਹੀਂ ਮਿਲ ਰਿਹਾ। ਇਸ ਤੋਂ ਪਹਿਲਾਂ ਕੈਨੇਡਾ ਨੇ ਇੰਨੀ ਵੱਡੀ ਗਿਣਤੀ ’ਚ ਸਟੂਡੈਂਟਸ ਦੀਆਂ ਵੀਜ਼ਾ ਅਰਜ਼ੀਆਂ ਰੱਦ ਨਹੀਂ ਕੀਤੀਆਂ

ਜਿਹੜੇ ਕਈ ਵਿਦਿਆਰਥੀਆਂ ਨੂੰ ਪਿਛਲੇ ਵਰ੍ਹੇ ਕੈਨੇਡੀਅਨ ਕਾਲਜਾਂ ’ਚ ਦਾਖ਼ਲੇ ਮਿਲ ਗਏ ਸਨ, ਉਨ੍ਹਾਂ ਨੇ ਪਹਿਲੇ ਸੀਮੈਸਟਰ ਔਨਲਾਈਨ ਕਲਾਸਾਂ ਲਾ ਕੇ ਮੁਕੰਮਲ ਕੀਤੇ ਹਨ ਪਰ ਹੁਣ ਦੂਜੇ ਸਾਲ ਲਈ ਉਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਜਾਣਾ ਹੈ ਪਰ ਉਨ੍ਹਾਂ ਦੀਆਂ ਵੀਜ਼ਾ ਅਰਜ਼ੀਆਂ ਹਾਲੇ ਦੂਤਾਵਾਸ ਤੇ ਹੋਰ ਕੈਨੇਡੀਅਨ ਵੀਜ਼ਾ ਸੈਂਟਰਾਂ ’ਚ ਰੁਲ਼ ਰਹੀਆਂ ਹਨ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਹੁਣ ਕੈਨੇਡਾ ਸਰਕਾਰ ਵਿਦਿਆਰਥੀਆਂ ਦੀਆਂ 60% ਵੀਜ਼ਾ ਅਰਜ਼ੀਆਂ ਰੱਦ ਕਰ ਰਹੀ ਹੈ; ਜਿਸ ਕਾਰਨ ਉਨ੍ਹਾਂ ਦੇ ਮਾਪੇ ਵੀ ਡਾਢੇ ਪ੍ਰੇਸ਼ਾਨ ਹਨ।

LEAVE A REPLY

Please enter your comment!
Please enter your name here