ਕੋਰੋਨਾ ਦੇ ਵਧਦੇ ਖਤਰੇ ਕਾਰਨ ਸਿਹਤ ਮਹਿਕਮੇ ਨੇ ਜਤਾਈ ਚਿੰਤਾ, ਸੂਬੇ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਸਿਰਫ 80 ਫੀਸਦੀ ਲੋਕਾਂ ਨੂੰ ਲੱਗੀ ਵੈਕਸੀਨ

0
59

ਕੋਰੋਨਾ ਦਾ ਖਤਰਾ ਅਜੇ ਤੱਕ ਟਲਿਆ ਨਹੀਂ ਹੈ। ਕੋਰੋਨਾ ਵਾਇਰਸ ਦੀ ਵੈਕਸੀਨੇਸ਼ਨ ਨੂੰ ਲੈ ਕੇ ਪੰਜਾਬ ’ਚ ਸਿਹਤ ਮਹਿਕਮੇ ਦੀ ਚਿੰਤਾ ਦੁੱਗਣੀ ਵੱਧ ਗਈ ਹੈ ਕਿਉਂਕਿ ਪੰਜਾਬ ’ਚ ਕੁੱਲ ਆਬਾਦੀ ਦੇ ਪਿੱਛੇ 18 ਸਾਲ ਤੋਂ ਵੱਧ ਦੇ ਲੋਕਾਂ ਨੂੰ ਅਜੇ ਵੈਕਸੀਨ ਦੀ ਪਹਿਲੀ ਡੋਜ਼ ਹੀ ਨਹੀਂ ਲੱਗੀ ਹੈ। ਪੰਜਾਬ ਦੀ ਕੁੱਲ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ’ਚ ਬਾਲਗ ਆਬਾਦੀ ਦੀ ਗਿਣਤੀ 2 ਕਰੋੜ 77 ਲੱਖ ਤੋਂ ਵੀ ਵੱਧ ਹੈ ਜਦਕਿ ਅਜੇ 80 ਫ਼ੀਸਦੀ ਹੀ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲੱਗੀ ਹੈ ਅਤੇ 20 ਫ਼ੀਸਦੀ ਲੋਕਾਂ ਨੂੰ ਅਜੇ ਵੀ ਪਹਿਲੀ ਡੋਜ਼ ਲੱਗਣੀ ਬਾਕੀ ਹੈ।

ਇਸ ਸੰਬੰਧੀ ਸਟੇਟ ਹੈਲਥ ਮਹਿਕਮੇ ਵੱਲੋਂ ਜ਼ਿਲ੍ਹਾ ਸਿਹਤ ਮਹਿਕਮੇ ਦੇ ਸਟਾਫ਼ ਦੀ ਇਨ੍ਹਾਂ ਅੰਕੜਿਆਂ ਨੂੰ ਪੂਰਾ ਕਰਨ ਲਈ ਲਿਸਟਿੰਗ ਵੀ ਕੀਤੀ ਗਈ ਹੈ ਪਰ ਰੋਜ਼ਾਨਾ ਲੱਗਣ ਵਾਲੀ ਵੈਕਸੀਨ ਦੀ ਰਫ਼ਤਾਰ ਬੀਤੇ ਕਈ ਦਿਨਾਂ ਤੋਂ ਹੌਲੀ ਚੱਲ ਰਹੀ ਹੈ। ਐਤਵਾਰ ਨੂੰ ਕੁੱਲ 2,39,56072 ਡੋਜ਼ ਲੱਗੀ ਸੀ। ਇਨ੍ਹਾਂ ’ਚ ਪਹਿਲੀ ਡੋਜ਼ ਦਾ ਅੰਕੜਾ 1.65 ਕਰੋੜ ਹੀ ਹੈ ਜਦਕਿ ਦੂਜੀ ਡੋਜ਼ ਲੱਗਵਾਉਣ ਵਾਲਿਆਂ ਦਾ ਅੰਕੜਾ 74.55 ਲੱਖ ਦੇ ਪੱਧਰ ਤੱਕ ਹੀ ਪਹੁੰਚਿਆ ਹੈ। ਐਤਵਾਰ ਨੂੰ ਸਿਰਫ਼ 15 ਹਜ਼ਾਰ ਲੋਕਾਂ ਨੇ ਟੀਕਾ ਲਗਵਾਇਆ। ਅਜੇ ਪਹਿਲੀ ਡੋਜ਼ ਦਾ 100 ਫ਼ੀਸਦੀ ਟੀਚਾ ਹੀ ਦੂਰ ਹੈ।

ਇਨ੍ਹਾਂ ਜ਼ਿਲ੍ਹਿਆਂ ਨੇ ਗੰਭੀਰਤਾ ਨਾਲ ਵੈਕਸੀਨੇਸ਼ਨ ਨੂੰ ਲਿਆ

ਜ਼ਿਲ੍ਹਾ   ਪਹਿਲੀ ਡੋਜ਼

ਮੋਹਾਲੀ- 100 ਫ਼ੀਸਦੀ

ਲੁਧਿਆਣਾ 96 ਫ਼ੀਸਦੀ

ਜਲੰਧਰ 87 ਫ਼ੀਸਦੀ

ਹੁਸ਼ਿਆਰਪੁਰ 85.4 ਫ਼ੀਸਦੀ

ਨਵਾਂਸ਼ਹਿਰ 85 ਫ਼ੀਸਦੀ

ਇਸ ਸਬੰਧੀ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ ਤਿੰਨ-ਤਿੰਨ ਵਾਰ ਮੋਬਾਇਲ ’ਤੇ ਮੈਸੇਜ ਭੇਜੇ ਹਨ, ਜਿਨ੍ਹਾਂ ਦੀ ਦੂਜੀ ਡੋਜ਼ ਦਾ ਸਮਾਂ ਹੋ ਚੁੱਕਾ ਹੈ ਪਰ ਲੋਕ ਅੱਗੇ ਨਹੀਂ ਆ ਰਹੇ ਹਨ। ਹਰ ਘਰ ਦਸਤਕ ਪ੍ਰੋਗਰਾਮ ’ਚ ਵੀ ਲੋਕਾਂ ਨੂੰ ਸੈਂਟਰਸ ’ਤੇ ਆਉਣ ਲਈ ਕਿਹਾ ਜਾ ਰਿਹਾ ਹੈ। ਰੋਜ਼ਾਨਾ ਤਿੰਨ ਲੱਖ ਵੈਕਸੀਨ ਲਗਾਉਣ ਦਾ ਟੀਚਾ ਹੈ ਪਰ ਇਕ ਲੱਖ ਲੋਕ ਹੀ ਪਹੁੰਚ ਰਹੇ ਹਨ, ਦੂਜੀ ਡੋਜ਼ ਦੀ ਪੈਂਡੇਂਸੀ ਵੱਧ ਰਹੀ ਹੈ।

LEAVE A REPLY

Please enter your comment!
Please enter your name here