ਕੋਰੋਨਾ ਦੀ ਤੀਜੀ ਲਹਿਰ ਡਾਕਟਰਾਂ ਲਈ ਬਣੀ ਚਿੰਤਾ ਦਾ ਵਿਸ਼ਾ, ਵੈਕਸੀਨ ਦੀ ਤੀਜੀ ਡੋਜ਼ ਲੈਣ ਦੀ ਉੱਠੀ ਮੰਗ

0
29

ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਡਾਕਟਰਾਂ ’ਚ ਨਵੀਂ ਬੇਚੈਨੀ ਹੈ। ਆਈਐੱਮਏ ਹੈਲਥ ਵਰਕਰਾਂ ਵੱਲੋਂ ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਤੀਜਾ ਡੋਜ਼ ਲਗਵਾਉਣ ਦੀ ਮੰਗ ਉੱਠ ਰਹੀ ਹੈ, ਜਿਸ ਨਾਲ ਵਾਰਡ ’ਚ ਡਿਊਟੀ ਕਰਦੇ ਸਮੇਂ ਡਾਕਟਰਾਂ ਤੇ ਪੈਰਾਮੈਡੀਕਲ ਮੁਲਾਜ਼ਮਾਂ ਦੇ ਸਰੀਰ ’ਚ ਉੱਚਿਤ ਐਂਟੀਬਾਡੀ ਟਾਈਟਰ ਰਹੇ।

ਇਸ ਸੰਬੰਧ ‘ਚ ਆਈਐੱਮਏ ਦਾ ਕਹਿਣਾ ਹੈ ਕਿ ਫਰਵਰੀ 2021 ਤਕ ਜ਼ਿਆਦਾਤਰ ਡਾਕਟਰਾਂ ਨੂੰ ਦੋਵੇਂ ਡੋਜ਼ ਲੱਗ ਗਈਆਂ ਸਨ, ਪਰ ਪੰਜ ਮਹੀਨੇ ਬਾਅਦ ਐਂਟੀਬਾਡੀ ਘੱਟ ਹੋ ਸਕਦੀ ਹੈ। ਅਜਿਹੇ ’ਚ ਪੱਛਮੀ ਦੇਸ਼ਾਂ ਵਾਂਗ ਇੱਥੇ ਵੀ ਤੀਜੀ ਡੋਜ਼ ਦੀ ਚਰਚਾ ਉੱਠੀ ਹੈ। ਇਸ ਵਿਸ਼ੇ ’ਤੇ ਆਈਸੀਐੱਮਆਰ ਹੀ ਗਾਈਡਲਾਈਨ ਜਾਰੀ ਕਰੇਗਾ।

 

ਇਸ ਦੌਰਾਨ ਆਈਐੱਮਏ ਇੰਦੌਰ ਨੇ ਹੈਲਥ ਵਰਕਰਾਂ ਨੂੰ ਬੂਸਟਰ ਦੇ ਰੂਪ ’ਚ ਤੀਜੀ ਡੋਜ਼ ਲਗਾਉਣ ਦੀ ਮੰਗ ਚੁੱਕੀ ਹੈ। ਮੇਰਠ ਆਈਐੱਮਏ ਚੈਪਟਰ ਵੀ ਦੋ ਵਾਰੀ ਡਾਕਟਰਾਂ ਨਾਲ ਬੈਠਕ ਕਰ ਚੁੱਕਾ ਹੈ। ਡਾਕਟਰਾਂ ਨੇ ਕਿਹਾ ਕਿ ਤੀਜੀ ਲਹਿਰ ਸਤੰਬਰ-ਅਕਤੂਬਰ ਤੋਂ ਲੈ ਕੇ ਦਸੰਬਰ ਤਕ ਕਦੇ ਉੱਭਰ ਸਕਦੀ ਹੈ।

ਡਾਕਟਰਾਂ ਦੇ ਅਨੁਸਾਰ ਕੋਰੋਨਾ ਵਾਇਰਸ ਨਾਲ ਪੀੜ੍ਹਤ ਹੋਏ ਕਈ ਲੋਕਾਂ ’ਚ ਪ੍ਰੋਟੈਕਟਿਵ ਐਂਟੀਬਾਡੀ ਘੱਟ ਬਣੀ। ਕੋਰੋਨਾ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ। ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਦੇ ਬਾਅਦ ਵੀ ਕੁੱਝ ਲੋਕਾਂ ’ਚ ਜ਼ਿਆਦਾ ਐਂਟੀਬਾਡੀ ਨਹੀਂ ਬਣੀ। ਅਜਿਹੇ ’ਚ ਤੀਸਰੀ ਡੋਜ਼ ਲੈਣ ਨਾਲ ਹੈਲਥ ਵਰਕਰਾਂ ਨੂੰ ਇਨਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ।

ਫਾਈਜ਼ਰ ਨੇ ਤੀਜੀ ਡੋਜ਼ ਲਈ ਡਬਲਯੂਐੱਚਓ ’ਚ ਅਪਲਾਈ ਕੀਤਾ ਹੈ। ਅੰਤਰਰਾਸ਼ਟਰੀ ਖੋਜ ’ਚ ਪਤਾ ਲੱਗਾ ਕਿ ਡੈਲਟਾ ਵਾਇਰਸ ਦੇ ਪ੍ਰਤੀ ਟੀਕੇ ਘੱਟ ਕਾਰਗਰ ਹਨ। ਅਜਿਹੇ ’ਚ ਵੈਕਸੀਨ ਦੀ ਨਵੀਂ ਡੋਜ਼ ਦੇ ਕੇ ਐਂਟੀਬਾਡੀ ਵਧਾਈ ਜਾ ਸਕਦੀ ਹੈ।

LEAVE A REPLY

Please enter your comment!
Please enter your name here