ਕੋਰੋਨਾ ਦਾ ਕਹਿਰ: ਅਮਰੀਕਾ ‘ਚ ਡੈਲਟਾ ਵੇਰੀਐਂਟ ਨਾਲੋਂ ਓਮੀਕਰੋਨ ਦਾ ਖਤਰਾ ਵਧਿਆ

0
90

ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੁਨੀਆਂ ਭਰ ਦੇ ਦੇਸ਼ ਇਸ ਤੋਂ ਪ੍ਰਭਾਵਿਤ ਹੋਏ ਹਨ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੀ ਤੁਲਨਾ ਵਿਚ ਓਮੀਕਰੋਨ ਵੇਰੀਐਂਟ ਨਾਲ ਹਰ ਰੋਜ਼ ਵਧੇਰੇ ਲੋਕਾਂ ਦੀ ਮੌਤ ਹੋ ਰਹੀ ਹੈ, ਜਦੋਂਕਿ ਅਗਲੇ ਕੁਝ ਦਿਨਾਂ ਜਾਂ ਹਫ਼ਤਿਆਂ ਵਿਚ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਅਮਰੀਕਾ ਵਿਚ ਮ੍ਰਿਤਕਾਂ ਦੀ 7 ਦਿਨਾਂ ਦੀ ਔਸਤ ਸੰਖਿਆ ਵਿਚ ਨਵੰਬਰ ਦੇ ਮੱਧ ਤੋਂ ਵਾਧਾ ਦੇਖਿਆ ਜਾ ਰਿਹਾ ਹੈ। ਬੀਤੇ ਦਿਨੀ ਇਹ ਵਾਧਾ 2,267 ਤੱਕ ਪਹੁੰਚ ਗਿਆ ਅਤੇ ਸਤੰਬਰ ਵਿਚ 2,100 ਦੇ ਅੰਕੜੇ ਨੂੰ ਪਾਰ ਕਰ ਗਿਆ, ਜਦੋਂ ਡੈਲਟਾ ਵੇਰੀਐਂਟ ਆਪਣੇ ਚਰਮ ’ਤੇ ਸੀ।

ਕੈਲੀਫੋਰਨੀਆ ਯੂਨੀਵਰਸਿਟੀ ਇਰਵਿਨ ਵਿਚ ਪਬਲਿਕ ਹੈਲਥ ਪ੍ਰੋਫ਼ੈਸਰ ਐਂਡਰਿਊ ਨੋਇਮਰ ਅਨੁਸਾਰ ਓਮੀਕਰੋਨ ਦੇ ਚੱਲਦੇ ਅਸੀਂ ਲੱਖਾਂ ਲੋਕਾਂ ਨੂੰ ਗੁਆ ਸਕਦੇ ਹਾਂ। ਇਸ ਬਾਰੇ ਚਰਚਾ ਕਰਨ ਦੀ ਲੋੜ ਹੈ ਕਿ ਅਸੀਂ ਕੀ ਵੱਖ ਕਰ ਸਕਦੇ ਹਾਂ ਅਤੇ ਅਸੀਂ ਕਿੰਨੀਆਂ ਜਾਨਾਂ ਬਚਾਅ ਸਕਦੇ ਹਾਂ।’ ਅਮਰੀਕਾ ਵਿਚ ਕੋਵਿਡ-19 ਕਾਰਨ 8,78,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਦੇ ਲਿਹਾਜ਼ ਨਾਲ ਉਹ ਸਿਖ਼ਰ ’ਤੇ ਹੈ।

LEAVE A REPLY

Please enter your comment!
Please enter your name here