ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਗਠਨ ਕਰਕੇ ਆਪਣੀ ਸਿਆਸੀ ਸੱਟੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਕੈਪਟਨ ਦਾ ਭਾਜਪਾ ਨਾਲ ਗਠਜੋੜ ਸਾਫ਼ ਹੋਣ ਤੋਂ ਬਾਅਦ ਹੁਣ ਉਹ ਚੋਣ ਮੈਦਾਨ ਵਿਚ ਉਤਰਨ ਲਈ ਕਮਰ ਕੱਸ ਚੁੱਕੇ ਹਨ, ਜਦਕਿ ਕਈ ਵੱਡੇ ਸਿਆਸਤਦਾਨ ਵੀ ਹੁਣ ਕੈਪਟਨ ਦੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਹਾਲ ਹੀ ਵਿੱਚ ਕੈਪਟਨ ਨੇ ਆਪਣੀ ਪਾਰਟੀ ਲਈ 3 ਬੁਲਾਰੇ ਅਤੇ 10 ਜ਼ਿਲ੍ਹਾ ਪ੍ਰਧਾਨ ਵੀ ਨਿਯੁਕਤ ਕੀਤੇ ਹਨ।