ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸਿੰਘ ਸ਼ੇਖਾਪਤ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਤੋਂ ਬਾਅਦ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਪਹਿਲਾਂ ਕਹਿ ਚੁੱਕੇ ਹਨ ਕਿ ਅਸੀਂ ਮਿਲ ਕੇ ਚੋਣ ਲੜਾਂਗੇ। ਅੱਜ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਮਿਲ ਕੇ ਚੋਣ ਲੜ ਰਹੇ ਹਨ। ਜਿੱਥੇ ਤੱਕ ਸੀਟਾਂ ਦੇ ਸਮਝੌਤੇ ਦੀ ਗੱਲ ਹੈ ਤਾਂ ਸਹੀ ਸਮੇਂ ’ਤੇ ਇਸ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ।
ਬੱਚੀ ਦੀ ਉਮਰ 10 ਸਾਲ, ਸਾਇਕਲ ‘ਤੇ ਬੇਹੱਦ ਲੰਮਾਂ ਸਫ਼ਰ ਕੀਤਾ ਤੈਅ, ਬੰਬੇ ਤੋਂ ਜੰਮੂ ਤੱਕ ਹੋਣ ਲੱਗੇ ਚਰਚੇ
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ 101 ਫੀਸਦੀ ਚੋਣ ਜਿੱਤਣ ਜਾ ਰਹੇ ਹਾਂ, ਜਦੋਂ ਵੀ ਸੀਟਾਂ ਦੀ ਵੰਡ ਹੋਵੇਗੀ, ਜਿੱਤ ਦੀ ਸੰਭਾਵਨਾ ਸਭ ਤੋਂ ਵੱਡੀ ਅਤੇ ਇਕਲੌਤਾ ਫੈਕਟਰ ਹੋਵੇਗਾ। ਸੀਟਾਂ ਨੂੰ ਲੈ ਕੇ ਗੱਲ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਸੀਟਾਂ ’ਤੇ ਗੱਲ ਬਣੇਗੀ। ਕੋਈ ਵੀ ਸਰਕਾਰ ਭਾਵੇਂ ਜਿੰਨੇ ਮਰਜੀ ਵਾਅਦੇ ਕਰ ਲਵੇ ਪਰ ਇੰਨੇ ਥੋੜ੍ਹੇ ਸਮੇਂ ਵਿੱਚ ਇੰਨਾ ਕੰਮ ਨਹੀਂ ਕਰ ਸਕੇਗੀ।