ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ‘ਚ 92 % ਕੰਮ ਪੂਰਾ ਕੀਤਾ। ਉਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ‘ਚ ਕਾਰਜਕਾਲ ਦਾ ਵੇਰਵਾ ਦੇਣ ਲਈ ਫਾਈਲਾਂ ਲੈ ਕੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਅਗਵਾਈ ‘ਚ ਮੈਨੀਫੈਸਟੋ ਤੋਂ ਬਾਹਰ ਵੀ ਕੰ ਮਕੀਤੇ ਗਏ ਹਨ। ਇਨ੍ਹਾਂ 4.5 ਸਾਲਾਂ ਦੇ ਦੌਰਾਨ ਜਦੋਂ ਮੈਂ ਉੱਥੇ ਸੀ, ਇੱਥੇ ਅਸੀਂ ਜੋ ਕੁਝ ਹਾਸਲ ਕੀਤਾ ਹੈ ਉਸ ਬਾਰੇ ਸਾਰੇ ਕਾਗਜ਼ਾਤ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 52 ਸਾਲ ਹੋ ਗਏ ਹਨ, ਮੈਂ ਕਾਂਗਰਸ ‘ਚ ਹਾਂ, ਕੁਝ ਦਿਨ ਹੋਰ ਇੱਥੇ ਰਹਿਣ ਨਾਲ ਕੋਈ ਫਰਕ ਨਹੀਂ ਪਵੇਗਾ। ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਦਿੱਲੀ ਜਾਣਗੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਕਿਸਾਨਾਂ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਕਿਸਾਨਾਂ ਦੇ ਮਸਲੇ ਕਦੋਂ ਹੱਲ ਹੋਣਗੇ ਪਰ ਇਹ ਮੰਦਭਾਗਾ ਹੈ ਕਿ ਚੱਲ ਰਹੇ ਅੰਦੋਲਨ ਦੌਰਾਨ 400 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਹਨ। ਮੈਂ ਇਸ ਬਾਰੇ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ ਸੀ ਅਤੇ ਪੁੱਛਿਆ ਸੀ। ਉਹ ਜਲਦੀ ਤੋਂ ਜਲਦੀ ਕਿਸਾਨਾਂ ਲਈ ਕੋਈ ਹੱਲ ਕੱਢਣ। ਸਾਬਕਾ ਮੁੱਖ ਮੰਤਰੀ ਨੇ ਕਿਹਾ, “ਮੈਂ ਵੀਰਵਾਰ ਨੂੰ ਅਮਿਤ ਸ਼ਾਹ ਨੂੰ ਦੁਬਾਰਾ ਮਿਲਣ ਲਈ ਦਿੱਲੀ ਜਾ ਰਿਹਾ ਹਾਂ। ਉੱਥੇ ਮੇਰੇ ਨਾਲ ਲਗਭਗ 30 ਲੋਕ ਵੀ ਆਉਣਗੇ।”
ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਨਵੀਂ ਪਾਰਟੀ ਬਣਾਉਣ ‘ਤੇ ਵੱਡਾ ਬਿਆਨ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ ‘ਤੇ ਕੰਮ ਚੱਲ ਰਿਹਾ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਪਾਰਟੀ ਦਾ ਅਜੇ ਨਾਂਅ ਤੈਅ ਨਹੀਂ ਹੋਇਆ ਹੈ।