ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਦੇ ਰਾਜ ‘’ਚ ਕਿਸੇ ਨੂੰ ਵੀ ਨੌਕਰੀ ਨਹੀਂ ਮਿਲੀ ਤੇ ਨਾ ਹੀ ਕਿਸੇ ਕਿਸਾਨ ਦਾ ਕਰਜ਼ਾ ਮੁਆਫ਼ ਹੋਇਆ। ਇੱਥੇ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਸਾਰਿਆਂ ਵਿਧਾਇਕਾਂ ਨੇ ਹਾਈ ਕਮਾਨ ਨੂੰ ਕਿਹਾ ਕਿ ਕੈਪਟਨ ਸਾਹਿਬ ਮੁੱਖ ਮੰਤਰੀ ਦੇ ਤੌਰ ’ਤੇ ਬਿਲਕੁਲ ਫੇਲ੍ਹ ਹਨ ਅਤੇ ਇਨ੍ਹਾਂ ਦੇ ਨਾਮ ’ਤੇ ਕਿਸੇ ਨੂੰ ਵੋਟ ਨਹੀਂ ਮਿਲਣੀ ਅਤੇ ਕੈਪਟਨ ਸਾਹਿਬ ਨੇ ਡੱਬਾ ਭਰ ਕੇ ਫਾਈਲਾਂ ਦਾ ਹਾਈ ਕਮਾਨ ਅੱਗੇ ਰੱਖਦਿਆਂ ਕਿਹਾ ਕਿ ਸਾਰੇ ਮੰਤਰੀ ਭ੍ਰਿਸ਼ਟ ਹਨ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ’ਚ ਫੇਰ ਬਦਲ ਕਰਨਾ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਪਰੇ ਚੁੱਕਣਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਜੋ ਇੰਨੀ ਵੱਡੀ ਪਾਰਟੀ ਹੈ ਕਿਸਾਨਾਂ ਦਾ ਮੁੱਦਾ ਚੁੱਕਣ ਦੀ ਬਜਾਏ ਆਪਣੀ ਹੀ ਪਾਰਟੀ ’ਤੇ ਕਿਸਾਨਾਂ ਦੇ ਮੁੱਦੇ ’ਤੇ ਦਬਾਅ ਨਹੀਂ ਪਾ ਰਹੀ। ਛੋਟੀਆਂ ਪਾਰਟੀਆਂ ਮਿਲ ਕੇ ਸਪੀਕਰ ਸਾਹਿਬ ਤੇ ਰਾਸ਼ਟਪਤੀ ’ਤੇ ਦਬਾਅ ਪਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿੰਨੀਆਂ ਵੱਡੀਆਂ ਪਾਰਟੀਆਂ ਹਨ ਉਨ੍ਹਾਂ ਨੂੰ ਕਿਸਾਨਾਂ ਦੀ ਚਿੰਤਾ ਛੱਡ ਆਪਣੇ ਫੋਨਾਂ ਦੀ ਜਾਸੂਸੀ ਦੀ ਜ਼ਿਆਦਾ ਫਿਕਰ ਹੈ।