ਕੇਜਰੀਵਾਲ ਨੇ CM ਚੰਨੀ ‘ਤੇ ਸਾਧਿਆ ਨਿਸ਼ਾਨਾ, ਨਵਜੋਤ ਸਿੱਧੂ ਨੇ ਦਿੱਤਾ ਇਹ ਜਵਾਬ

0
116

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਰੇਤ ਮਾਫੀਆ ਨੂੰ ਲੈ ਕੇ ਸ਼ਬਦੀ ਬਿਆਨਬਾਜ਼ੀ ਤੇਜ਼ ਹੁੁੰਦੀ ਜਾ ਰਹੀ ਹੈ। ਕੇਜਰੀਵਾਲ ਦੇ ਟਵੀਟ ਤੋਂ ਬਾਅਦ ਨਵਜੋਤ ਸਿੱਧੂ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਹੈ ਕਿ ਪੰਜਾਬ ਮਾਡਲ ਤੁਹਾਡੇ ਵਰਗੇ ਖਾਲ੍ਹੀ ਵਾਅਦਿਆਂ ਅਤੇ ਅਨੁਮਾਨਾਂ ’ਤੇ ਨਹੀਂ ਸਗੋਂ ਲੋੜੀਂਦੀ ਖੋਜ ’ਤੇ ਬਣਾਇਆ ਗਿਆ ਹੈ। ਰੇਤ ਮਾਈਨਿੰਗ ਵਿਚ 20,000 ਕਰੋੜ ਨਹੀਂ ਸਗੋਂ 2000 ਕਰੋੜ ਦੀ ਸਮਰੱਥਾ ਹੈ। ਜਦੋਂ ਕਿ ਸ਼ਰਾਬ ਵਿਚ 30,000 ਕਰੋੜ ਦੀ ਸੰਭਾਵਨਾ ਹੈ, ਜਿਸਦਾ ਤੁਸੀਂ ਦਿੱਲੀ ਵਿਚ ਨਿੱਜੀਕਰਨ ਕੀਤਾ ਹੈ ਅਤੇ ਦੀਪ ਮਲਹੋਤਰਾ ਅਤੇ ਚੱਢਾ ਵਰਗੇ ਲੋਕਾਂ ਨੂੰ ਮੁਫਤ ਦਿੱਤੀ ਹੋਈ ਹੈ।

ਹੁਣ Rajewal ਵੀ ਬਣਨਗੇ ਸਿਆਸੀ ਲੀਡਰ ? ਨਵੀਂ ਪਾਰਟੀ ਬਣਾਉਣ ‘ਤੇ Chaduni ਬਾਰੇ ਦਿੱਤਾ ਜੁਆਬ

ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਕਿਹਾ ਕਿ ਸਿਰਫ਼ ਚੋਣਾਂ ਵਿਚ ਦਿਖਾਈ ਦੇਣ ਵਾਲਾ ਸਿਆਸੀ ਸੈਲਾਨੀ ਪੰਜਾਬ ਦੀ ਜ਼ਮੀਨੀ ਹਕੀਕਤ ਨੂੰ ਕਦੇ ਨਹੀਂ ਜਾਣ ਸਕਦਾ। 5 ਸਾਲ ਜਦੋਂ ਤੁਸੀਂ ਪੰਜਾਬ ਤੋਂ ਦੂਰ ਸੀ, ਮੈਂ ਰੇਤ ਮਾਈਨਿੰਗ ਨੀਤੀ ਬਣਾਈ, ਇਸ ਨੂੰ ਮਾਈਨਿੰਗ ਮਾਫੀਆ ਵਿਰੁੱਧ ਲਾਗੂ ਕਰਨ ਲਈ ਲੜਿਆ ਅਤੇ ਲੋਕਾਂ ਦੇ ਮੁੱਦੇ ਚੁੱਕੇ। ਉਦੋਂ ਤੁਸੀਂ ਸਿਰ ਝੁਕਾ ਕੇ ਡਰੱਗ ਮਾਫੀਆ ਤੋਂ ਮੁਆਫ਼ੀ ਮੰਗਦੇ ਰਹੇ ਸੀ।

ਇਸ ਤੋਂ ਪਹਿਲਾਂ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਟੀ. ਵੀ. ਅਤੇ ਅਖ਼ਬਾਰ ਵਾਲਿਆਂ ਨੇ ਤੁਹਾਡੇ ਮੁੱਖ ਮੰਤਰੀ ਚੰਨੀ ਦੇ ਹਲਕੇ ’ਚ ਰੇਤਾ ਚੋਰੀ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਦੇ ਰੇਤ ਮਾਫ਼ੀਆ ਨਾਲ ਸੰਬੰਧ ਹੋਣ ਕਰਕੇ ਉਹ ਕੋਈ ਕਾਰਵਾਈ ਨਹੀਂ ਕਰ ਰਹੇ। ਬਾਦਲ ਅਤੇ ਕੈਪਟਨ ਸਾਹਿਬ ਦੋਵੇਂ ਇਸ ’ਤੇ ਚੁੱਪ ਹਨ। ਤੁਸੀਂ ਵੀ ਚੁੱਪ ਹੋ। ਕਿਉਂ? ਮੁੱਖ ਮੰਤਰੀ ਚੰਨੀ ਤੋਂ ਲੈ ਕੇ ਹੇਠਾਂ ਤੱਕ ਰੇਤਾ ਚੋਰੀ ਹੋ ਰਹੀ ਹੈ। ਜੇਕਰ ਰੇਤਾ ਚੋਰੀ ਨੂੰ ਰੋਕਿਆ ਜਾਵੇ ਤਾਂ 20 ਹਜ਼ਾਰ ਕਰੋੜ ਰੁਪਏ ਆਉਣਗੇ। ਇਸੇ ਟਵੀਟ ਦਾ ਨਵਜੋਤ ਸਿੱਧੂ ਨੇ ਆਪਣੇ ਟਵੀਟ ਰਾਹੀਂ ਕੇਜਰੀਵਾਲ ਨੂੰ ਜਵਾਬ ਦਿੱਤਾ ਹੈ।

LEAVE A REPLY

Please enter your comment!
Please enter your name here