ਕੇਂਦਰ ਸਰਕਾਰ ਨੇ ਲਿਆ ਫੈਸਲਾ, ਹੁਣ ਬਿਨਾਂ ਪਰਮਿਟ ਇਲੈਕ੍ਰਟਾਨਿਕ ਦੋ ਪਹੀਆ ਵਾਹਨ ਦੀ ਕੀਤੀ ਜਾ ਸਕਦੀ ਹੈ ਵਰਤੋਂ

0
31

ਜੇਕਰ ਤੁਸੀ ਦੋਪਹੀਆ ਵਾਹਨ ਲੈਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਪਰਮਿਟ ਨਹੀਂ ਹੈ ਤਾਂ ਇਲੈਕ੍ਰਟਾਨਿਕ ਵਾਹਨ ਤੁਹਾਡੇ ਲਈ ਕਾਰਗਰ ਸਾਬਤ ਹੋ ਸਕਦੇ ਹਨ ਕਿਉਂਕਿ ਕੇਂਦਰ ਸਰਕਾਰ ਨੇ ਇਨ੍ਹਾਂ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ।ਕੇਂਦਰ ਸਰਕਾਰ ਨੇ ਦੋਪਹੀਆ ਇਲੈਕ੍ਰਟਾਨਿਕ ਵਾਹਨ ‘ਤੇ ਪਰਮਿਟ ਪੱਖੋਂ ਰਾਹਤ ਪ੍ਰਦਾਨ ਕੀਤੀ ਹੈ।

ਕੇਂਦਰ ਸਰਕਾਰ ਨੇ ਆਪਣੇ ਇੱਕ ਨਵੇਂ ਫ਼ੈਸਲੇ ਵਿੱਚ ਇਨ੍ਹਾਂ ਵਾਹਨ ਚਾਲਕਾਂ ਨੂੰ ਪਰਮਿਟ ਤੋਂ ਛੋਟ ਦਿੱਤੀ ਹੈ ਅਤੇ ਜੇਕਰ ਤੁਹਾਡੇ ਕੋਲ ਪਰਮਿਟ ਨਹੀਂ ਤਾਂ ਇਸ ‘ਚ ਚਿੰਤਾ ਵਾਲੀ ਗੱਲ ਨਹੀਂ ਹੈ। ਹੁਣ ਕੇਂਦਰ ਦੇ ਸੜਕ ਆਵਾਜਾਈ ਮੰਤਰਾਲੇ ਨੇ ਬੈਟਬੇ ਰੇ, ਮੇਥੇਨੌਲ ਅਤੇ ਈਥੇਨੌਲ ‘ਤੇ ਚੱਲਣ ਵਾਲੇ ਈ-2 ਪਹੀਆ ਵਾਹਨਾਂ ਨੂੰ ਇਸ ਰਾਹਤ ਵਿੱਚ ਸ਼ਾਮਲ ਕੀਤਾ ਹੈ। ਇਨ੍ਹਾਂ ਵਾਹਨਾਂ ਦੀ ਬਿਨਾਂ ਪਰਮਿਟ ਵਰਤੋਂ ਕੀਤੀ ਜਾ ਸਕਦੀ ਹੈ ਤੇ ਕਾਨੂੰਨੀ ਤੌਰ ‘ਤੇ ਇਨ੍ਹਾਂ ਦੀ ਵਰਤੋਂ ਵਪਾਰਕ ਗਤੀਵਿਧੀਆਂ ਲਈ ਵੀ ਕੀਤੀ ਜਾ ਸਕਦੀ ਹੈ। ਮੰਤਰਾਲੇ ਦੇ ਇਸ ਫ਼ੈਸਲੇ ਨਾਲ ਸੈਰ ਸਪਾਟਾ ਉਦਯੋਗ ਨੂੰ ਵੀ ਵੱਡੀ ਰਾਹਤ ਮਿਲੇਗੀ।

ਹਾਲਾਂਕਿ ਮੰਤਰਾਲੇ ਨੇ ਪਹਿਲਾਂ ਇਲੈਕਟ੍ਰਿਕ ਵਾਹਨਾਂ ਨੂੰ ਪਰਮਿਟ ਤੋਂ ਛੋਟ ਦਿੱਤੀ ਸੀ, ਪਰ ਆਦੇਸ਼ ਵਿੱਚ ਦੋਪਹੀਆ ਵਾਹਨਾਂ ਲਈ ਸਪੱਸ਼ਟ ਨਿਰਦੇਸ਼ ਨਹੀਂ ਸਨ। ਦੋ ਪਹੀਆ ਵਾਹਨ ਟਰਾਂਸਪੋਰਟਰ ਇਨ੍ਹਾਂ ਵਾਹਨਾਂ ਨੂੰ ਕਿਰਾਏ ‘ਤੇ ਲੈਂਦੇ ਹਨ ਅਤੇ ਕਾਨੂੰਨੀ ਰੂਪ ਵਿੱਚ ਦੇਣ ਦੇ ਯੋਗ ਨਹੀਂ ਸੀ। ਪਰੰਤੂ ਹੁਣ ਕੇਂਦਰ ਦੇ ਫ਼ੈਸਲੇ ਪਿਛੋਂ ਦੋ ਪਹੀਆ ਵਾਹਨਾਂ ਦੀ ਵਰਤੋਂ ਬਿਨਾ ਪਰਮਿਟ ਦੇ ਕਾਨੂੰਨੀ ਰੂਪ ਵਿੱਚ ਕੀਤੀ ਜਾ ਸਕਦੀ ਹੈ।

ਬੱਸ ਐਂਡ ਕਾਰ ਆਪਰੇਟਰਜ਼ ਕਨਫੈਡਰੇਸ਼ਨ ਡੇ ਆਫ ਇੰਡੀਆ ਦੇ ਚੇਅਰਮੈਨ ਗੁਰਮੀਤ ਸਿੰਘ ਸਿੰਘ ਤਨੇਜਾ ਨੇ ਕਿਹਾ ਕਿ ਸੜਕ ਆਵਾਜਾਈ ਮੰਤਰਾਲੇ ਦੇ ਇਸ ਫੈਸਲੇ ਨਾਲ ਦੋਪਹੀਆ ਵਾਹਨਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ। ਇਸ ਨਾਲ ਸੈਰ ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਲਾਭ ਹੋਵੇਗਾ।

LEAVE A REPLY

Please enter your comment!
Please enter your name here