ਕੇਂਦਰ ਸਰਕਾਰ ਨੇ ਟੀਕਾਕਰਨ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਜੋ ਮਰੀਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਉਨ੍ਹਾਂ ਨੂੰ ਠੀਕ ਹੋਣ ਦੇ ਤਿੰਨ ਮਹੀਨੇ ਬਾਅਦ ਵੈਕਸੀਨ ਦਿੱਤੀ ਜਾਵੇਗੀ।
ਪ੍ਰੋਫੈਸਰ ਹੁੰਦਾ ਸੀ ਕਿਸੇ ਸਮੇਂ, ਹੁਣ ਖੋਲ੍ਹ ਲਿਆ ਕਿਤਾਬਾਂ ਵਾਲਾ ਢਾਬਾ, ਨਾਲੇ ਬਣਾਉਂਦਾ ਚਾਹ ਨਾਲੇ ਕਰਦਾ ਇਹ ਕੰਮ
ਇਸ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੱਤਰ ਭੇਜੇ ਗਏ ਹਨ। ਨਵੀਆਂ ਹਦਾਇਤਾਂ ਵਿੱਚ ਸਾਵਧਾਨੀ ਖੁਰਾਕ ਵੀ ਸ਼ਾਮਲ ਹਨ।
ਕੇਂਦਰ ਸਰਕਾਰ ਨੇ ਕਿਹਾ ਕਿ ਸੰਕਰਮਿਤ ਪਾਏ ਗਏ ਲੋਕਾਂ ਦੇ ਟੀਕਾਕਰਨ ਵਿੱਚ ਤਿੰਨ ਮਹੀਨੇ ਦੀ ਦੇਰੀ ਹੋਵੇਗੀ। ਇਸ ਵਿੱਚ ਇੱਕ ‘ਇਹਤਿਆਤੀ’ ਖੁਰਾਕ ਵੀ ਸ਼ਾਮਲ ਹੈ।
CM ਚਿਹਰਾ ਐਲਾਨੇ ਜਾਣ ਤੋਂ ਬਾਅਦ ਅੱਜ ਦਰਬਾਰ ਸਾਹਿਬ ਨਤਮਸਤਕ ਹੋਏ ਭਗਵੰਤ ਮਾਨ
ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੇ ਇੱਕ ਪੱਤਰ ਵਿੱਚ, ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਵਿਕਾਸ ਸ਼ੀਲ ਨੇ ਕਿਹਾ, ‘ਧਿਆਨ ਦਿਓ – ਜਿਨ੍ਹਾਂ ਵਿਅਕਤੀਆਂ ਦਾ ਸਾਰਸ-ਕੋਵ-2, ਕੋਵਿਡ-19 ਲਈ ਪਾਜੀਟਿਵ ਹੈ, ਉਨ੍ਹਾਂ ਨੂੰ ਠੀਕ ਹੋਣ ਦੇ 3 ਮਹੀਨੇ ਪਿੱਛੋਂ ਖੁਰਾਕ ਦਿੱਤੀ ਜਾਵੇਗੀ। ਇਸ ਵਿਚ ‘ਇਹਤਿਆਤੀ’ ਖੁਰਾਕ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ, ‘ਮੈਂ ਸਬੰਧਤ ਅਧਿਕਾਰੀਆਂ ਨੂੰ ਇਸ ‘ਤੇ ਧਿਆਨ ਦੇਣ ਦੀ ਬੇਨਤੀ ਕਰਦਾ ਹਾਂ।’










