ਨਵੀਂ ਦਿੱਲੀ : ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਦੀ ਸਿਹਤ ਵਿਗੜ ਗਈ ਹੈ। ਜਿਸ ਦੇ ਚਲਦੇ ਉਨ੍ਹਾਂ ਨੂੰ AIIMS ਵਿੱਚ ਭਰਤੀ ਕਰਾਇਆ ਗਿਆ ਹੈ। ਕੋਰੋਨਾ ਸੰਕਰਮਣ ਤੋਂ ਬਾਅਦ ਹੋਣ ਵਾਲੀ ਤਕਲੀਫ਼ਾਂ ਦੇ ਚਲਦੇ ਉਨ੍ਹਾਂ ਦੀ ਸਹਿਤ ਵਿਗੜੀ ਹੈ। ਦੱਸ ਦਈਏ ਸਿੱਖਿਆ ਮੰਤਰੀ ਦੀ ਹਾਲ ਹੀ ਵਿੱਚ ਕੋਰੋਨਾ ਰਿਪੋਰਟ ਪੋਜ਼ੀਟਿਵ ਪਾਈ ਗਈ ਸੀ। ਜ਼ਿਕਰ ਯੋਗ ਹੈ ਕਿ ਸਿੱਖਿਆ ਮੰਤਰੀ ਅੱਜ CBSE, ICSE ਸਮੇਤ ਤਮਾਮ ਸਟੇਟ ਬੋਰਡ ਲਈ 12ਵੀਆਂ ਬੋਰਡ ਪ੍ਰੀਖਿਆਵਾਂ ‘ਤੇ ਫੈਸਲਾ ਸੁਨਾਉਣ ਵਾਲੇ ਸਨ।