ਕੇਂਦਰੀ ਖੇਡ ਮੰਤਰੀ ਨੇ ਟਵੀਟ ਕਰਕੇ ਗੁਰਪ੍ਰੀਤ ਸਿੰਘ ਨੂੰ Tokyo Olympics ‘ਚ ਕੁਆਲੀਫਾਈ ਕਰਨ ਲਈ ਦਿੱਤੀ ਵਧਾਈ

0
81

ਪਟਿਆਲਾ ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਨੇ ਵਿਸ਼ਵ ਰੈਂਕਿੰਗ ਦੇ ਅਧਾਰ ‘ਤੇ ਟੋਕਿਓ ਓਲੰਪਿਕ -2021 ਲਈ ਕੁਆਲੀਫਾਈ ਕੀਤਾ ਹੈ। ਗੁਰਪ੍ਰੀਤ ਦੀ ਚੋਣ ਤੋਂ ਬਾਅਦ ਪਰਿਵਾਰ ਵਿੱਚ ਇੱਕ ਤਿਉਹਾਰ ਵਾਲਾ ਮਾਹੌਲ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ।

ਫ਼ੌਜ ਵਿਚ ਭਰਤੀ ਹੋਣ ਤੋਂ ਬਾਅਦ ਗੁਰਪ੍ਰੀਤ ਨੇ ਇਸ ਸਫਰ ਦੀ ਸ਼ੁਰੂਆਤ ਕੀਤੀ ਸੀ। ਉਸ ਦੀ ਪਹਿਲੀ ਸਫਲਤਾ ਫੌਜ ਦੇ ਡਿਵੀਜ਼ਨ ਪੱਧਰ ਦੇ ਟੂਰਨਾਮੈਂਟ ਵਿਚ ਆਈ, ਜਿੱਥੇ ਉਸਨੇ ਆਪਣਾ ਪਹਿਲਾ ਕਾਂਸੇ ਦਾ ਤਗਮਾ ਜਿੱਤਿਆ। ਉਸ ਤੋਂ ਬਾਅਦ ਉਸਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਦੋ ਚਾਂਦੀ ਅਤੇ ਇਕ ਸੋਨ ਤਗਮਾ ਜਿੱਤਿਆ ਹੈ। ਉਸਦਾ 50 ਕਿਲੋਮੀਟਰ ਦੌੜ ਵਿਚ ਬੈਸਟ ਸਮਾਂ ਤਿੰਨ ਘੰਟੇ 50 ਮਿੰਟ ਹੈ। ਜਦੋਂ ਕਿ ਇੰਟਰਨੈਸ਼ਨਲ ਪੱਧਰ ‘ਤੇ ਉਹ 62ਵੇਂ ਨੰਬਰ ‘ਤੇ ਹੈ।

ਇਸ ਸਮੇਂ ਗੁਰਪ੍ਰੀਤ ਆਰਮੀ ਦੇ 14 ਪੰਜਾਬ ਯੂਨਿਟ ਵਿੱਚ ਬਤੌਰ ਹੌਲਦਾਰ ਪੁਣੇ ਵਿੱਚ ਸੇਵਾਵਾਂ ਨਿਭਾ ਰਿਹਾ ਹੈ। ਗੁਰਪ੍ਰੀਤ ਦਾ ਕਹਿਣਾ ਹੈ ਕਿ ਉਹ ਸਾਰੀ ਉਮਰ ਫੌਜ ਦੀ ਵਰਦੀ ਦਾ ਰਿਣੀ ਰਹੇਗਾ ਕਿਉਂਕਿ ਇਸ ਵਰਦੀ ਨੇ ਉਸ ਨੂੰ ਰੁਜ਼ਗਾਰ ਦਿੱਤਾ ਸੀ, ਪਰ ਹੁਣ ਉਸ ਨੂੰ ਵਿਸ਼ਵ ਭਰ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਉਸਨੇ ਕਿਹਾ ਕਿ ਉਸਦਾ ਸੁਪਨਾ ਓਲੰਪਿਕ ਵਿੱਚ ਸੋਨ ਤਗਮਾ ਜਿੱਤ ਕੇ ਪੂਰੇ ਵਿਸ਼ਵ ਵਿੱਚ ਦੇਸ਼ ਅਤੇ ਉਸਦੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਹੈ।

ਸਾਲ 2004 ਵਿਚ ਫੌਜ ਵਿਚ ਭਰਤੀ ਹੋਣ ਤੋਂ ਪਹਿਲਾਂ, ਅਭਿਆਸ ਦੌਰਾਨ, ਉਸਨੇ ਕੁਝ ਨੌਜਵਾਨਾਂ ਨੂੰ ਮਹਿੰਦਰਾ ਕਾਲਜ ਵਿਚ ਪਹਿਲੀ ਵਾਰ ਅਭਿਆਸ ਕਰਦੇ ਦੇਖਿਆ ਸੀ। ਪਰ ਉਸ ਸਮੇਂ ਉਸਦਾ ਟੀਚਾ 1600 ਮੀਟਰ ਦੌੜ ਨੂੰ ਕੁਆਲੀਫਾਈ ਕਰਕੇ ਫੌਜ ਵਿਚ ਭਰਤੀ ਹੋਣਾ ਸੀ, ਜਿਸ ਕਾਰਨ ਉਸਨੇ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਫੌਜ ਵਿਚ ਭਰਤੀ ਹੋਣ ਤੋਂ ਬਾਅਦ ਉਸਨੇ ਗੰਗਾਨਗਰ ਵਿਚ ਇਕ ਯੂਨਿਟ ਪੱਧਰੀ ਟੂਰਨਾਮੈਂਟ ਵਿਚ 50 ਕਿਲੋਮੀਟਰ ਦੌੜ ਦੀ ਸੈਰ ਕਰਨ ਵਾਲੇ ਖਿਡਾਰੀਆਂ ਨੂੰ ਦੇਖਿਆ ਅਤੇ ਕੋਚ ਨੂੰ ਕਿਹਾ ਕਿ ਉਹ ਉਨ੍ਹਾਂ ਨਾਲੋਂ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ। ਕੋਚ ਨੇ ਟੈਸਟ ਲਿਆ ਅਤੇ ਪ੍ਰੈਕਟਿਸ ਕਰਨ ਵਾਲੇ ਖਿਡਾਰੀਆਂ ਨੂੰ ਛੱਡ ਕੇ ਉਸ ਨੂੰ ਪਾਰਟੀਸੇਪਟ ਕਰਵਾਇਆ ਅਤੇ ਉਸ ਟੂਰਨਾਮੈਂਟ ਵਿਚ ਉਸਨੇ ਆਪਣੀ ਜ਼ਿੰਦਗੀ ਦਾ ਪਹਿਲਾ ਕਾਂਸੇ ਦਾ ਤਗਮਾ ਜਿੱਤਿਆ ਸੀ।

 

LEAVE A REPLY

Please enter your comment!
Please enter your name here