ਖੋਜਕਾਰਾਂ ਦਾ ਦਾਅਵਾ ਹੈ ਕਿ ਜਿਹੜੇ ਲੋਕ ਮਿੱਠੇ ਡ੍ਰਿੰਕਸ ਪੀਂਦੇ ਹਨ, ਉਨ੍ਹਾਂ ਵਿੱਚ ਕੋਲਨ ਕੈਂਸਰ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਸ ਖੋਜ ‘ਚ ਦੱਸਿਆ ਗਿਆ ਹੈ ਕਿ ਜਿਹੜੀਆਂ ਔਰਤਾਂ ਰੋਜ਼ਾਨਾ ਦੋ ਜਾਂ ਦੋ ਤੋਂ ਵੱਧ ਮਿੱਠੇ ਡ੍ਰਿੰਕਸ ਪੀਂਦੀਆਂ ਸਨ, ਉਨ੍ਹਾਂ ਦੇ ਕੋਲਨ ਕੈਂਸਰ ਦਾ ਜੋਖਮ ਦੂਜਿਆਂ ਦੇ ਮੁਕਾਬਲੇ ਡਬਲ ਹੋ ਗਿਆ ਸੀ। 1991 ਤੋਂ 2015 ਤੱਕ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੀ ਖੋਜ ਵਿੱਚ ਇੱਕ ਲੱਖ 16 ਹਜ਼ਾਰ 500 ਨਰਸਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਇਸ ਖੋਜ ‘ਚ ਇਹ ਦਰਸਾਇਆ ਗਿਆ ਹੈ ਕਿ ਹਰ ਰੋਜ਼ 8 ਔਂਸ ਮਿੱਠਾ ਡ੍ਰਿੰਕ ਪੀਣ ਨਾਲ ਕੈਂਸਰ ਦੇ ਜੋਖਮ ਵਿੱਚ 6 ਪ੍ਰਤੀਸ਼ਤ ਵਾਧਾ ਹੁੰਦਾ ਹੈ। ਹਰ ਸਾਲ 13 ਤੋਂ 18 ਸਾਲ ਦੇ ਵਿਚਕਾਰ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ 50 ਸਾਲ ਤੋਂ ਪਹਿਲਾਂ 50% ਕੋਲਨ ਕੋਲ ਕੈਂਸਰ ਦੇ ਜੋਖਮ ਨੂੰ ਵਧਾਉਂਦੀ ਹੈ। ਖੋਜ ਦੇ ਨਤੀਜੇ ‘ਗੱਟ’ ਰਸਾਲੇ ਵਿੱਚ ਪ੍ਰਕਾਸ਼ਤ ਕੀਤੇ ਗਏ ਹਨ ਤੇ ਕਿਹਾ ਗਿਆ ਹੈ ਕਿ ਮਠਿਆਈਆਂ ਦੀ ਖਪਤ ਨੂੰ ਘਟਾਉਣ ਲਈ ਉਤਸ਼ਾਹਜਨਕ ਯਤਨ ਕੀਤੇ ਜਾਣੇ ਚਾਹੀਦੇ ਹਨ।
ਇਸ ਸੰਬੰਧ ‘ਚ ਅਮੇਰਿਕਨ ਕੈਂਸਰ ਸੁਸਾਇਟੀ ਨੇ ਜੀਵਨ-ਸ਼ੈਲੀ ਦੇ ਕਈ ਕਾਰਕਾਂ ਦੀ ਪਛਾਣ ਕੀਤੀ ਹੈ। ਕੋਲਨ ਕੈਂਸਰ ਲਈ ਜਾਣੇ ਜਾਂਦੇ ਜੋਖਮ ਦੇ ਕਾਰਕ ਹਨ, ਜਿਨ੍ਹਾਂ ਵਿੱਚ ਅਲਕੋਹਲ ਦੀ ਵਰਤੋਂ, ਮੋਟਾਪਾ, ਸਰਗਰਮ ਨਾ ਰਹਿਣਾ ਭਾਵ ਹਿੱਲਜੁੱਲ ਨਾ ਕਰਨਾ, ਤਮਾਕੂਨੋਸ਼ੀ ਤੇ ਇੱਥੋਂ ਤੱਕ ਕਿ ਕੁਝ ਖਾਸ ਖੁਰਾਕ ਵੀ ਸ਼ਾਮਲ ਹਨ। ਪਰ, ਬਹੁਤ ਸਾਰੇ ਹੋਰ ਕਾਰਨਾਂ ਜਿਵੇਂ ਕਿ ਬੁਢਾਪਾ, ਕੋਲਨ ਕੈਂਸਰ ਦਾ ਇਤਿਹਾਸ, ਪੇਟ ਦੇ ਅੰਦਰੂਨੀ ਹਿੱਸਿਆਂ ਵਿੱਚ ਸੋਜਸ਼ ਨੂੰ ਨਿਯੰਤਰਿਤ ਨਹੀਂ ਕੀਤਾ ਜਾ ਸਕਦਾ। ਖੋਜਕਾਰਾਂ ਦੁਆਰਾ ਇਸ ਅਧਿਐਨ ਵਿੱਚ ਸ਼ਾਮਲ 1,16,500 ਭਾਗੀਦਾਰਾਂ ਵਿੱਚ ਸ਼ੁਰੂਆਤੀ ਕੋਲਨ ਕੈਂਸਰ ਦੇ 109 ਕੇਸ ਪਾਏ ਗਏ।