ਕੀ ਕੌਂਚ ਸਿਹਤ ਲਈ ਹੁੰਦਾ ਹੈ ਲਾਭਦਾਇਕ ਜਾਂ ਨੁਕਸਾਨਦਾਇਕ ? ਆਓ ਜਾਣਦੇ ਹਾਂ ਇਸ ਬਾਰੇ

0
280

ਅਸ਼ਵਗੰਧਾ ਦੀ ਆਯੁਰਵੇਦ ‘ਚ ਬਹੁਤ ਮਹੱਤਤਾ ਹੈ। ਇਹ ਇੱਕ ਬਹੁਤ ਹੀ ਲਾਭਕਾਰੀ ਔਸ਼ਧੀ ਮੰਨੀ ਜਾਂਦੀ ਹੈ। ਇਹ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੀ ਹੈ। ਇਸ ਤੋਂ ਇਲਾਵਾ ਤੁਲਸੀ ਤੇ ਨਿੰਮ ਦੇ ਬੀਜ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਪਰ ਇੱਥੇ ਇੱਕ ਹੋਰ ਅਜਿਹਾ ਬੀਜ ਹੈ ਜਾਂ ਕਹੋ ਕਿ ਇੱਥੇ ਇੱਕ ਔਸ਼ਧ ਹੈ ਜੋ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਲਈ ਲਾਭਕਾਰੀ ਹੈ। ਇਹ ਪੁਰਾਣੇ ਸਮੇਂ ਤੋਂ ਦਵਾਈ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਇਸ ਦਾ ਨਾਮ ਕੌਂਚ ਬੀਜ ਹੈ।

ਕੌਂਚ ਕੀ ਹੈ? ਇਸ ਬਾਰੇ ਜਾਨਣਾ ਬਹੁਤ ਜਰੂਰੀ ਹੈ। ਆਓ ਜਾਣਦੇ ਹਾਂ ਕਿ ਇਹ ਕਿਸਨੂੰ ਕਹਿੰਦੇ ਹਨ।

ਕੌਂਚ ਇੱਕ ਕਿਸਮ ਦਾ ਪੌਦਾ ਹੈ। ਇਸ ਦੇ ਬੀਜ ਕਾਲੇ ਰੰਗ ਦੇ ਹੁੰਦੇ ਹਨ। ਇਨ੍ਹਾਂ ਬੀਜਾਂ ਨੂੰ ‘ਮਖਮਲੀ ਫਲੀਆਂ’ (ਵੈਲਵੈਟ ਬੀਨਜ਼) ਵੀ ਕਿਹਾ ਜਾਂਦਾ ਹੈ। ਇਸ ਪੌਦੇ ‘ਤੇ ਫਲਾਂ ਵਰਗੀਆਂ ਫਲੀਆਂ ਲੱਗਦੀਆਂ ਹਨ। ਕੌਂਚ ਬੀਜ ਇਨ੍ਹਾਂ ਬੀਨਜ਼ ਦੇ ਅੰਦਰ ਪਾਏ ਜਾਂਦੇ ਹਨ।

ਇਸ ਪੌਦੇ ਦੇ ਬੀਜ, ਪੱਤੇ ਤੇ ਜੜ੍ਹਾਂ ਆਯੁਰਵੈਦਿਕ ਦਵਾਈਆਂ ਲਈ ਵਰਤੀਆਂ ਜਾਂਦੀਆਂ ਹਨ। ਇਸ ਬੀਜ ਦਾ ਸੇਵਨ ਕਰਨ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਦੂਰ ਹੋ ਸਕਦੀਆਂ ਹਨ। ਕੌਂਚ ਬੀਜਾਂ ਦੇ ਫਾਇਦੇ ਤੇ ਨੁਕਸਾਨ ਕੀ ਹਨ? ਤੁਸੀਂ ਇਸ ਬੀਜ ਦਾ ਸੇਵਨ ਕਿਵੇਂ ਕਰ ਸਕਦੇ ਹੋ, ਇਹ ਜਾਨਣ ਤੋਂ ਬਾਅਦ ਹੀ ਇਸਦਾ ਸਹੀ ਇਸਤੇਮਾਲ ਹੋ ਸਕਦਾ ਹੈ।

ਤੁਸੀਂ ਇਸ ਦਾ ਸੇਵਨ ਪਿੱਠ ਦਰਦ ਤੇ ਗਰਦਨ ਦੇ ਦਰਦ ਲਈ ਕਰ ਸਕਦੇ ਹੋ। ਇਸ ਬੀਜ ਵਿੱਚ ਐਂਟੀ-ਇਨਫਲੇਮੈਟਰੀ ਤੇ ਐਨਲਜੈਸਿਕ ਗੁਣ ਹੁੰਦੇ ਹਨ ਜੋ ਦਰਦ ਤੋਂ ਰਾਹਤ ਦਿੰਦੇ ਹਨ। ਤੁਸੀਂ ਇਸ ਦੀ ਵਰਤੋਂ ਕੌਂਚ ਦੇ ਬੀਜ ਖਾਣ ਨਾਲ ਜਾਂ ਇਸ ਦੇ ਪੱਤਿਆਂ ਦੀ ਪੇਸਟ ਲਗਾ ਕੇ ਕਰ ਸਕਦੇ ਹੋ।

ਇਸ ਦੇ ਨਾਲ ਹੀ ਭਾਰ ਘਟਾਉਣ ਲਈ ਤੁਸੀਂ ਕੌਂਚ ਦੇ ਬੀਜ ਨੂੰ ਖੁਰਾਕ ਵਿਚ ਸ਼ਾਮਲ ਕਰ ਸਕਦੇ ਹੋ। ਇਸ ਵਿੱਚ ਮੋਟਾਪਾ ਵਿਰੋਧੀ ਗੁਣ ਹਨ। ਇਹ ਭਾਰ ਘਟਾਉਣ ਵਿਚ ਮਦਦ ਕਰਦੇ ਹਨ।

ਤਣਾਅ ਤੋਂ ਛੁਟਕਾਰਾ ਪਾਉਣ ਲਈ- ਕੌਂਚ ਦੇ ਬੀਜਾਂ ਵਿੱਚ ਐਂਟੀ-ਡਿਪ੍ਰੈਸੈਂਟ ਗੁਣ ਹੁੰਦੇ ਹਨ। ਉਹ ਤਣਾਅ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦੇ ਹਨ। ਕੌਚ ਦੇ ਬੀਜ ਨੂੰ ਦੁੱਧ ਦੇ ਨਾਲ ਲਿਆ ਜਾ ਸਕਦਾ ਹੈ।ਇਸ ਤੋਂ ਇਲਾਵਾ ਇਸ ਦੇ ਪਾਊਡਰ, ਕੈਪਸੂਲ ਜਾਂ ਗੋਲ਼ੀ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ।

ਇਸਦੇ ਨੁਕਸਾਨ:

ਇਸ ਦੇ ਸੇਵਨ ਤੋਂ ਪਹਿਲਾਂ, ਇੱਕ ਵਾਰ ਡਾਕਟਰ ਨਾਲ ਸਲਾਹ ਜ਼ਰੂਰ ਕਰੋ। ਕਿਉਂਕਿ ਇਨ੍ਹਾਂ ਬੀਜਾਂ ਦੇ ਕੁੱਝ ਨੁਕਸਾਨ ਵੀ ਹਨ। ਕੌਂਚ ਦੇ ਬੀਜਾਂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਉਲਟੀਆਂ ਆ ਸਕਦੀਆਂ ਹਨ। ਇਸ ਦੇ ਨਾਲ ਹੀ ਇਹ ਬੀਜ ਬੱਚਿਆਂ ਲਈ ਨੁਕਸਾਨਦੇਹ ਹੋ ਸਕਦੇ ਹਨ। ਗਰਭਵਤੀ ਔਰਤਾਂ ਨੂੰ ਇਨ੍ਹਾਂ ਬੀਜਾਂ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

LEAVE A REPLY

Please enter your comment!
Please enter your name here