ਕਾਲੀ ਮਿਰਚ ਦੀ ਵਰਤੋਂ ਨਾਲ ਦੰਦਾਂ ਦੇ ਦਰਦ ਤੋਂ ਮਿਲਦੀ ਹੈ ਰਾਹਤ, ਜਾਣੋ ਹੋਰ ਫਾਇਦੇ

0
81

ਕਾਲੀ ਮਿਰਚ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਕਾਲੀ ਮਿਰਚ ਜਿੱਥੇ ਖਾਣੇ ਦਾ ਸਵਾਦ ਵਧਾਉਂਦੀ ਹੈ, ਉਥੇ ਹੀ ਇਹ ਸਿਹਤ ਲਈ ਵੀ ਬਹੁਤ ਚੰਗੀ ਹੈ। ਕਾਲੀ ਮਿਰਚਾਂ ਦੇ ਤਿੱਖੇ ਸਵਾਦ ਕਾਰਨ ਇਸ ਦੀ ਬਹੁਤ ਘੱਟ ਵਰਤੋਂ ਕੀਤੀ ਜਾਂਦੀ ਹੈ ਪਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਠੀਕ ਕਰਨ ਲਈ ਕਾਲੀ ਮਿਰਚ ਦੀ ਵਰਤੋਂ ਘਰੇਲੂ ਨੁਸਖ਼ੇ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਢਿੱਡ, ਚਮੜੀ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਕਾਲੀ ਮਿਰਚ ਜ਼ਿਆਦਾ ਅਸਰਦਾਰ ਹੁੰਦੀ ਹੈ।

ਦੰਦਾਂ ਦੇ ਦਰਦ ਤੋਂ ਮਿਲੇ ਰਾਹਤ
ਕਾਲੀ ਮਿਰਚ ਦੰਦਾਂ ਲਈ ਵੀ ਫ਼ਾਇਦੇਮੰਦ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਦੰਦ ਖ਼ਰਾਬ ਹੋਣ ਦੀ ਸਮੱਸਿਆ ਨਹੀਂ ਹੁੰਦੀ। ਦੰਦਾਂ ’ਚ ਦਰਦ ਹੋਣ ’ਤੇ ਵੀ ਕਾਲੀ ਮਿਰਚ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੈ। ਇਹ ਚਮੜੀ ਨੂੰ ਵੀ ਸਿਹਤਮੰਦ ਬਣਾਉਂਦੀ ਹੈ।

ਜੋੜਾਂ ਦੇ ਦਰਦ ਤੋਂ ਮਿਲੇ ਰਾਹਤ
ਉਮਰ ਵਧਣ ਦੇ ਨਾਲ ਹੋਣ ਵਾਲੇ ਜੋੜਾਂ ਦੇ ਦਰਦ ‘ਚ ਕਾਲੀ ਮਿਰਚ ਦੀ ਵਰਤੋਂ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਤਿਲ਼ਾਂ ਦੇ ਤੇਲ ‘ਚ ਜਲਨ ਤੱਕ ਗਰਮ ਕਰੋ। ਉਸ ਮਗਰੋਂ ਠੰਢਾ ਹੋਣ ‘ਤੇ ਉਸ ਨੂੰ ਹੱਥਾਂ ਪੈਰਾਂ ‘ਤੇ ਲਗਾਓ ਅਤੇ ਇਸ ਨਾਲ ਬਹੁਤ ਆਰਾਮ ਮਿਲੇਗਾ।

ਢਿੱਡ ਦੀ ਚਰਬੀ
ਕਾਲੀ ਮਿਰਚ ਉਸਾਰੂ ਪ੍ਰਕ੍ਰਿਆ ਨੂੰ ਬਿਹਤਰ ਬਣਾਉਂਦੀ ਹੈ। ਇਹ ਮੋਟਾਪੇ ਨੂੰ ਘਟਾਉਣ ਦੇ ਨਾਲ ਢਿੱਡ ਦੀ ਚਰਬੀ ਨੂੰ ਵੀ ਘੱਟ ਕਰਦੀ ਹੈ। ਮੋਟਾਪੇ ਹੋਣ ’ਤੇ ਕਾਲੀ ਮਿਰਚ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਪੇਟ ਸੰਬੰਧੀ ਕਈ ਬੀਮਾਰੀਆਂ ਵੀ ਠੀਕ ਹੁੰਦੀਆਂ ਹਨ।

ਜ਼ੁਕਾਮ ਤੋਂ ਆਰਾਮ
ਜ਼ੁਕਾਮ ਹੋਣ ‘ਤੇ ਕਾਲੀ ਮਿਰਚ ਮਿਲਾ ਕੇ ਹਲਕਾ ਗਰਮ ਦੁੱਧ ਪੀਓ। ਇਸ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ। ਖਾਂਸੀ ਹੋਣ ‘ਤੇ ਵੀ ਕਾਲੀ ਮਿਰਚ ਨੂੰ ਸ਼ਹਿਦ ਨਾਲ ਮਿਲਾ ਕੇ ਖਾਣਾ ਚਾਹੀਦਾ ਹੈ, ਦਿਨ ‘ਚ ਤਿੰਨ ਤੋਂ ਚਾਰ ਵਾਰ ਅਜਿਹਾ ਕਰਨ ਨਾਲ ਖਾਂਸੀ ਤੁਰੰਤ ਠੀਕ ਹੋ ਜਾਵੇਗੀ। ਇਹ ਮਿਸ਼ਰਨ ਜ਼ੁਕਾਮ ‘ਚ ਬੰਦ ਨੱਕ ਅਤੇ ਗਲੇ ਦੀ ਮੁਸ਼ਕਲ ਵੀ ਦੂਰ ਕਰਦਾ ਹੈ।

ਬਲੱਡ ਪ੍ਰੈਸ਼ਰ ਕੰਟਰੋਲ
ਬਲੱਡ ਪ੍ਰੈਸ਼ਰ ਕੰਟਰੋਲ ਕਰਨ ‘ਚ ਵੀ ਕਾਲੀ ਮਿਰਚ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਜੇ ਸਮੱਸਿਆ ਵਧ ਰਹੀ ਹੈ ਤਾਂ ਅੱਧਾ ਗਿਲਾਸ ਪਾਣੀ ‘ਚ ਇੱਕ ਨਿੱਕਾ ਚਮਚਾ ਕਾਲੀ ਮਿਰਚ ਪਾਊਡਰ ਪਾ ਲਓ, ਛੇਤੀ ਆਰਾਮ ਮਿਲੇਗਾ।

ਪੇਟ ਗੈਸ ਤੋਂ ਛੁਟਕਾਰਾ
ਕਾਲੀ ਮਿਰਚ ਦੇ ਪਾਊਡਰ ਨੂੰ ਕਾਲੇ ਲੂਣ ਨਾਲ ਨਿੰਬੂ ‘ਚ ਮਿਲਾਓ ਅਤੇ ਇਸ ਦਾ ਰਸ ਹੌਲੀ-ਹੌਲੀ ਪੀਓ। ਇਸ ਨਾਲ ਪੇਟ ਦੀ ਗੈਸ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲਦਾ ਹੈ। ਇੱਕ ਕੱਪ ਗਰਮ ਪਾਣੀ ‘ਚ ਪਿਸੀ ਕਾਲੀ ਮਿਰਚ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਗੈਸ ਦੀ ਸ਼ਿਕਾਇਤ ਦੂਰ ਹੁੰਦੀ ਹੈ।

LEAVE A REPLY

Please enter your comment!
Please enter your name here