
ਕਾਮੇਡੀਅਨ ਭਾਰਤੀ ਸਿੰਘ ਨੇ ਹਾਲ ਹੀ ‘ਚ ਆਪਣੇ ਬੇਟੇ ਨਾਲ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਫੋਟੋ ਵਿੱਚ ਭਾਰਤੀ ਸਿੰਘ ਨਵਜੰਮੇ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਫੜੀ ਨਜ਼ਰ ਆ ਰਹੀ ਹੈ। ਭਾਰਤੀ ਅਤੇ ਹਰਸ਼ 3 ਅਪ੍ਰੈਲ ਨੂੰ ਮਾਤਾ-ਪਿਤਾ ਬਣੇ ਸਨ। ਉਨ੍ਹਾਂ ਨੇ ਇਹ ਖੁਸ਼ਖਬਰੀ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।
ਭਾਰਤੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ‘ਲਾਈਫ ਲਾਈਨ!’ ਭਾਰਤੀ ਦੀ ਇਸ ਪੋਸਟ ‘ਤੇ ਕਈ ਬਾਲੀਵੁੱਡ ਸਿਤਾਰਿਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਗਾਇਕਾ ਨੇਹਾ ਭਸੀਨ ਨੇ ਟਿੱਪਣੀ ਕੀਤੀ, ਵਾਹਿਗੁਰੂ ਮੇਹਰ ਕਰੇ। ਗੌਹਰ ਖਾਨ ਨੇ ਲਿਖਿਆ, “ਤੁਹਾਡੇ ਲਈ ਬਹੁਤ ਖੁਸ਼ ਹਾਂ। ਰੱਬ ਤੁਹਾਡੇ ਪਰਿਵਾਰ ਦੀ ਰੱਖਿਆ ਕਰੇ।” ਟਿੱਪਣੀ ਕਰਦੇ ਹੋਏ ਨਿਸ਼ਾ ਰਾਵਲ ਨੇ ਲਿਖਿਆ, “ਪਿਆਰੀ ਭਾਰਤੀ, ਤੁਹਾਨੂੰ ਅਤੇ ਛੋਟੇ ਨੂੰ ਬਹੁਤ-ਬਹੁਤ ਵਧਾਈਆਂ।”