ਕਾਗਜ਼ਾਂ ’ਚ ਹੀ ਨਹੀਂ, ਸਗੋਂ ਅਸਲੀਅਤ ‘ਚ ਵੀ ਖਤਮ ਹੋਵੇਗਾ VIP ਕਲਚਰ : ਸੁਖਜਿੰਦਰ ਸਿੰਘ ਰੰਧਾਵਾ

0
63

ਚੋਣਾਂ ‘ਚ ਬਹੁਤ ਘੱਟ ਸਮਾਂ ਰਹਿ ਗਿਆ ਹੈ। ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੂਰੀ ਤਰ੍ਹਾਂ ਨਾਲ ਉਤਸ਼ਾਹਿਤ ਹਨ ਉਨ੍ਹਾਂ ਨੇ ਤੈਅ ਕੀਤਾ ਹੈ ਕਿ ਇਸ ਸਮੇਂ ਦੌਰਾਨ ਪੂਰੇ ਵਿਉਂਤਬੱਧ ਤਰੀਕੇ ਨਾਲ ਕੰਮ ਕਰ ਕੇ ਦਿਖਾਵਾਂਗੇ। ਲੋਕਾਂ ਕੋਲ ਚੋਣਾਂ ਲਈ ਪਹੁੰਚਾਂਗੇ ਤਾਂ ਕੋਈ ਮਲਾਲ ਨਹੀਂ ਹੋਵੇਗਾ ਕਿ ਅਸੀਂ ਇਹ ਕੰਮ ਨਹੀਂ ਕਰ ਸਕੇ ਜਾਂ ਉਹ ਕੰਮ ਨਹੀਂ ਕਰ ਸਕੇ। ਇਹ ਕਹਿਣਾ ਹੈ ਪੰਜਾਬ ਕੈਬਨਿਟ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ। ਉਹ ਰਾਜਭਵਨ ਵਿਚ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਸਕੱਤਰੇਤ ਵਿਚ ਮੁੱਖ ਮੰਤਰੀ ਨਾਲ ਰਸਮੀ ਬੈਠਕ ਲਈ ਪਹੁੰਚੇ ਸਨ।

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਿਵੇਂ ਕਿ ਪ੍ਰੈੱਸ ਕਾਨਫਰੰਸ ਵਿਚ ਵੀ ਸਪੱਸ਼ਟ ਕਰ ਦਿੱਤਾ ਹੈ, ਇਸ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਰਹੇਗੀ ਭਾਵ ਕਿ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਲੋਕਾਂ ਨੂੰ ਇਸ ਸਰਕਾਰ ਦੇ ਫੈਸਲਿਆਂ ਤੋਂ ਸਪੱਸ਼ਟ ਝਲਕੇਗਾ ਕਿ ਇਹ ਪੰਜਾਬ ਦੇ ਹਰ ਆਮ ਵਿਅਕਤੀ ਦੀ ਆਪਣੀ ਸਰਕਾਰ ਹੈ। ਟ੍ਰਾਂਸਪੇਰੈਂਸੀ ਅਤੇ ਸ਼ਿਕਾਇਤ ਨਿਵਾਰਨ ਲਈ ਮੁੱਖ ਮੰਤਰੀ ਅਤੇ ਪੂਰੀ ਕੈਬਨਿਟ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੇ ਦਫ਼ਤਰ ਅਤੇ ਫੀਲਡ ਵਿਚ ਬਿਤਾਉਣਗੇ ਤਾਂ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਜਲਦੀ ਹੋ ਸਕੇ। ਆਮ ਲੋਕਾਂ ਨੂੰ ਸਕੱਤਰੇਤ ਵਿਚ ਪਹੁੰਚਣ ਲਈ ਹੋਣ ਵਾਲੀ ਪ੍ਰੇਸ਼ਾਨੀ ਦਾ ਵੀ ਹੱਲ ਕੱਢਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਵਲੋਂ ਦਿੱਤੇ ਗਏ 18 ਨੁਕਤੀ ਪ੍ਰੋਗਰਾਮ ਵਿਚੋਂ ਪਹਿਲਾਂ 5 ਨੁਕਾਤੀ ਪ੍ਰੋਗਰਾਮ ਨੂੰ ਲਿਆ ਜਾਵੇਗਾ ਅਤੇ ਉਸ ਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰਾਂਗੇ। ਰੰਧਾਵਾ ਨੇ ਕਿਹਾ ਕਿ ਵੀ.ਆਈ.ਪੀ. ਕਲਚਰ ਨੂੰ ਖਤਮ ਕਰਾਂਗੇ ਅਤੇ ਅਧਿਕਾਰੀਆਂ ਨੂੰ ਵੀ ਕਿਹਾ ਜਾਵੇਗਾ ਕਿ ਲੋਕਾਂ ਵਿਚਕਾਰ ਜਾਓ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰੋ।

LEAVE A REPLY

Please enter your comment!
Please enter your name here