ਨਵੀਂ ਦਿੱਲੀ : ਫੌਜ ਦੀ ਹੌਸਲਾਫਜ਼ਾਈ ਅਤੇ ਉਨ੍ਹਾਂ ਦਾ ਮਨੋਬਲ ਉੱਚਾ ਕਰਨ ‘ਚ ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਹਮੇਸ਼ਾ ਅੱਗੇ ਰਹਿੰਦੇ ਹਨ। ਵੀਰਵਾਰ ਨੂੰ ਅਕਸ਼ੇ ਕੁਮਾਰ ਕਸ਼ਮੀਰ ਦੇ ਗੁਰੇਜ ‘ਚ ਫੌਜ ਦੀ ਇੱਕ ਪੋਸਟ ‘ਤੇ ਪੁੱਜੇ। ਅਦਾਕਾਰ ਨੇ ਇੱਥੇ ਸਰਹੱਦ ਦੀ ਸੁਰੱਖਿਆ ਕਰਦੇ ਹੋਏ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜ਼ਲੀ ਦਿੱਤੀ ਅਤੇ ਪੋਸਟ ‘ਤੇ ਤਾਇਨਾਤ ਜਵਾਨਾਂ ਅਤੇ ਅਧਿਕਾਰੀਆਂ ਨਾਲ ਮਿਲੇ। ਜਵਾਨਾਂ ਅਤੇ ਫੌਜ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਦੌਰਾਨ ਅਦਾਕਾਰ ਨੇ ਉਨ੍ਹਾਂ ਦਾ ਮਨੋਬਲ ਵਧਾਇਆ ਅਤੇ ਉਨ੍ਹਾਂ ਦੀ ਬਹਾਦਰੀ ਦੀ ਸ਼ਾਬਾਸ਼ੀ ਕੀਤੀ।
ਬੀ. ਐੱਸ ਐੱਫ. ਨੇ ਟਵੀਟ ਕਰ ਅਭਿਨੇਤਾ ਦੇ ਦੌਰੇ ਦੇ ਬਾਰੇ ‘ਚ ਦਿਤੀ ਜਾਣਕਾਰੀ
ਅਕਸ਼ੇ ਦੇ ਇਸ ਦੌਰੇ ’ਤੇ ਬੀ. ਐੱਸ ਐੱਫ. ਨੇ ਕਈ ਟਵੀਟ ਕੀਤੇ ਹਨ। ਬੀ. ਐੱਸ. ਐੱਫ. ਕਸ਼ਮੀਰ ਨੇ ਆਪਣੇ ਇਕ ਟਵੀਟ ’ਚ ਕਿਹਾ ਕਿ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਅਜਿਹੇ ’ਚ ਅਕਸ਼ੇ ਕੁਮਾਰ ਸਰਹੱਦ ਦੀ ਸੁਰੱਖਿਆ ’ਚ ਤਾਇਨਾਤ ਫੌਜ ਦੇ ਜਵਾਨਾਂ ਨੂੰ ਮਿਲਣ ਆਏ। ਬੀ. ਐੱਸ. ਐੱਫ. ਨੇ ਆਪਣੀ ਪੋਸਟ ’ਤੇ ਅਕਸ਼ੇ ਕੁਮਾਰ ਦੇ ਪਹੁੰਚਣ ਦੀ ਇਕ ਵੀਡੀਓ ਜਾਰੀ ਕੀਤੀ, ਜਿਸ ’ਚ ਉਹ ਹੈਲੀਕਾਪਟਰ ਰਾਹੀਂ ਪਹੁੰਚ ਰਹੇ ਹਨ।
As the country is entering into the 75th year of Independence, @akshaykumar once again comes to meet the #bravehearts guarding the borders.
Here he arrives at one of the forward locations of @BSF_Kashmir on #LoC..@BSF_India @PMOIndia @HMOIndia pic.twitter.com/eI7wUj987s— BSF Kashmir (@BSF_Kashmir) June 17, 2021
ਬੀ. ਐੱਸ. ਐੱਫ. ਵਲੋਂ ਜਾਰੀ ਇਕ ਟਵੀਟ ’ਚ ਕਿਹਾ ਗਿਆ ਹੈ ਕਿ ਬੀ. ਐੱਸ ਐੱਫ. ਦੇ ਡੀ. ਜੀ. ਰਾਕੇਸ਼ ਅਸਥਾਨਾ ਨੇ ਲਾਈਨ ਆਫ ਡਿਊਟੀ ’ਤੇ ਬਲਿਦਾਨ ਦੇਣ ਵਾਲੇ ਸਰਹੱਦੀ ਸਿਪਾਹੀਆਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਦੀ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਅਦਾਕਾਰ ਵੀ ਉਨ੍ਹਾਂ ਦੇ ਨਾਲ ਸਨ। ਅਕਸ਼ੇ ਨੇ ਵੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
DG BSF Sh Rakesh Asthana paid floral tributes in a solemn wreath laying ceremony to Seema Praharis who made the supreme sacrifice in the line of duty. Actor Akshay Kumar also accompanied DG BSF & paid homage to the fallen braves. #JaiHind pic.twitter.com/4zu9BD1jLj
— BSF (@BSF_India) June 17, 2021
ਮੋਰਚੇ ‘ਤੇ ਤਾਇਨਾਤ ਜਵਾਨਾਂ ਦਾ ਵਧਾਇਆ ਹੌਂਸਲਾ
ਅਕਸ਼ੇ ਨੇ ਇਥੇ ਸਰਹੱਦੀ ਮੋਰਚੇ ਦਾ ਦੌਰਾ ਕੀਤਾ ਤੇ ਉਥੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦਾ ਮਨੋਬਲ ਵਧਾਇਆ। ਫੌਜ ਨਾਲ ਅਕਸ਼ੇ ਕੁਮਾਰ ਦਾ ਸਬੰਧ ਕਾਫੀ ਪੁਰਾਣਾ ਹੈ। ਆਪਣੇ ਅਭਿਨੈ ਦੇ ਸ਼ੁਰੂਆਤੀ ਦਿਨਾਂ ਤੇ ਫਿਰ ਉਸ ਤੋਂ ਬਾਅਦ ’ਚ ਉਨ੍ਹਾਂ ਨੇ ਫੌਜ ਦੀ ਪਿੱਠ ਭੂਮੀ ਵਾਲੀਆਂ ਕਈ ਫ਼ਿਲਮਾਂ ਕੀਤੀਆਂ ਹਨ। ਫੌਜ ਲਈ ਉਨ੍ਹਾਂ ਦੇ ਅੰਦਰ ਖ਼ਾਸ ਸਨਮਾਨ ਨਜ਼ਰ ਆਉਂਦਾ ਹੈ।