ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਕਿਹਾ ਕਿ ਜਦ ਤੱਕ ਭਾਰਤ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਦੇ ਆਪਣੇ ਫੈਸਲੇ ਨੂੰ ਵਾਪਸ ਨਹੀ ਲੈਂਦਾ ਉਦੋਂ ਤੱਕ ਪਾਕਿਸਤਾਨ ਗੁਆਢੀ ਦੇਸ਼ ਨਾਲ ਰਾਜਨੀਤੀ ਸਬੰਧ ਬਹਾਲ ਨਹੀ ਕਰੇਗਾ। ਭਾਰਤ ਨੇ 5 ਅਗਸਤ 2019 ਨੂੰ ਸੰਵਿਧਾਨ ਦੇ ਅਨੁਛੇਦ 370 ਦੇ ਤਹਿਤ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਕੇ ਇਸ ਨੂੰ ਦੋ ਕੇਂਦਰ ਸ਼ਾਸ਼ਿਤ ਪ੍ਰਦੇਸ਼ਾ ‘ਚ ਵੰਡ ਦਿੱਤਾ ਸੀ। ਖਾਨ ਨੇ ਨੈਸ਼ਨਲ ਅਸੈਬਲੀ ਨੂੰ ਆਪਣੇ ਸੰਬੋਧਨ ‘ਚ ਕਿਹਾ “ ਮੈਂ ਸਾਫ ਕਰ ਦੇਣਾ ਚਾਹੰਦਾ ਹਾਂ ਕਿ ਜਦ ਤੱਕ ਭਾਰਤ ਪੰਜ ਅਗਸਤ 2019 ਦੇ ਗੈਰਕਾਨੂੰਨੀ ਕਦਮਾਂ ਨੂੰ ਵਾਪਸ ਨਹੀ ਲੈਂਦਾ ਹੈ।
ਉਦੋਂ ਤੱਕ ਉਸ ਦੇ ਨਾਲ ਰਾਜਨੀਤੀਕ ਸਬੰਧ ਬਹਾਲ ਨਹੀਂ ਹੋਣਗੇ। ਖਾਨ ਨੇ ਕਿਹਾ ਕਿ “ ਸਮੁੱਚਾ ਪਾਕਿਸਤਾਨ ਆਪਣੇ ਕਸ਼ਮੀਰੀ ਭਰਾਵਾਂ ਅਤੇ ਭੈਣਾਂ ਨਾਲ ਖੜ੍ਹਾ ਹੈ। ਉਨ੍ਹਾਂ ਦਾ ਇਹ ਬਿਆਨ ਦੋਵਾਂ ਦੇਸ਼ਾ ਦੇ ‘ਚ ਗੈਰ ਰਸਮੀ ਗੱਲਬਾਤ ਦੀ ਖ਼ਬਰਾ ਦੇ ਵਿੱਚ ਆਇਆ ਹੈ। ਜਿਸ ਤੋਂ ਬਾਅਦ ਫਰਵਰੀ ‘ਚ ਨਿਯੰਤਰਣ ਰੇਖਾ ਤੇ ਸੰਘਰਸ਼ ਵਿਰਾਮ ਹੋਇਆ। ਹਾਲਾਕਿ ਸਬੰਧਾਂ ਨੂੰ ਸਮਾਨ ਕਰਨ ਦੇ ਲਈ ਅਤੇ ਕੋਈ ਗਤੀਵਿਧੀ ਦੀ ਸੂਚਨਾ ਨਹੀਂ ਹੈ। ਜ਼ੰਮੂ ਕਸ਼ਮੀਰ ਤੋਂ ਵਿਸ਼ੇਸ਼ ਦਰਜ਼ਾ ਹਟਾਏ ਜਾਣ ਤੋਂ ਬਾਅਦ ਤੋਂ ਪਾਕਿਸਤਾਨ ਨੇ ਭਾਰਤ ਦੇ ਨਾਲ ਕਾਰੋਬਾਰ ਮੁਲਤਵੀ ਕਰ ਦਿੱਤਾ ਸੀ ਅਤੇ ਦੋਵਾਂ ਦੇਸ਼ਾ ਦੇ ਵਿਚ ਸਬੰਧ ਹੇਠਲੇ ਪੱਧਰ ‘ਤੇ ਪਹੁੰਚ ਗਏ ਸੀ।