ਹਰਿਆਣਾ : ਕਿਸਾਨਾਂ ਦੇ ਸਿਰ ਭੰਨਣ ਦੇ ਹੁਕਮ ਦੇਣ ਵਾਲੇ ਐਸਡੀਐਮ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਸਮਝੌਤਾ ਹੋ ਗਿਆ ਹੈ। ਇਸ ਬਾਰੇ ਐਲਾਨ ਕਿਸਾਨਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਂਝੀ ਪ੍ਰੈਸ ਕਾਨਫਰੰਸ ਵਿਚ ਕੀਤਾ ਹੈ।
ਕਿਸਾਨ ਨੇਤਾ ਗੁਰਨਾਮ ਚੜੂਨੀ ਨੇ ਦੱਸਿਆ ਕਿ ਪਰਿਵਾਰ ਦੇ ਦੋ ਮੈਂਬਰਾਂ ਨੂੰ ਡੀਸੀ ਰੇਟ ’ਤੇ ਨੌਕਰੀ ਦਿੱਤੀ ਜਾਵੇਗੀ ਤੇ ਇਹ ਇਕ ਹਫਤੇ ਦੇ ਅੰਦਰ ਅੰਦਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਐਸਡੀਐਮ ਆਯੂਸ਼ ਸਿਨਹਾ ਦੇ ਖਿਲਾਫ ਨਿਆਂਇਕ ਜਾਂਚ ਕੀਤੀ ਜਾਵੇਗੀ ਤੇ ਇਕ ਮਹੀਨੇ ਲਈ ਸਿਨਹਾ ਛੁੱਟੀ ’ਤੇ ਰਹਿਣਗੇ। ਐਸਡੀਐਮ ਦੇ ਖਿਲਾਫ ਏਸੀਐਸ ਦਵਿ਼ੰਦਰ ਸਿੰਘ ਜਾਂਚ ਕਰਨਗੇ।