ਕਿਸਾਨ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਉਹ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਹਨ। ਇਸ ਲਈ ਹੁਣ ਤੱਕ ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਹੈ। ਆਪਣੇ ਹੱਕਾਂ ਲਈ ਉਹ ਲੰਬੇ ਸਮੇਂ ਤੋਂ ਦਿੱਲੀ ‘ਚ ਧਰਨਾ ਦੇ ਰਹੇ ਹਨ। ਇਸ ਤੋਂ ਇਲਾਵਾ 5 ਸਤੰਬਰ ਨੂੰ ਮੁਜ਼ੱਫਰਨਗਰ ‘ਚ ਵੀ ਕਿਸਾਨਾਂ ਨੇ ਮਹਾਪੰਚਾਇਤ ਕੀਤੀ ਸੀ। ਉੱਥੇ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਸਨ। ਮੁਜ਼ੱਫਰਨਗਰ ‘ਚ ਵੀ ਬਹੁਤ ਜਿਆਦਾ ਗਿਣਤੀ ‘ਚ ਕਿਸਾਨ ਇੱਕਠੇ ਹੋਏ ਸਨ। ਉਨ੍ਹਾਂ ਨੇ ਆਪਣੇ ਸੰਘਰਸ਼ ਨੂੰ ਢਿੱਲਾ ਨਹੀਂ ਹੋਣ ਦਿੱਤਾ। ਇਸੇ ਮਹਾਪੰਚਾਇਤ ‘ਚ ਸੋਨੀਆ ਮਾਨ ਨੇ ਭਾਜਪਾ ਦਾ ਵਿਰੋਧ ਕਰਨ ਦੀ ਗੱਲ ਵੀ ਆਖੀ ਸੀ।
ਇੱਕ ਵਾਰ ਅੱਜ ਫਿਰ ਕਿਸਾਨ ਕਰਨਾਲ ‘ਚ ਇਕੱਠੇ ਹੋਏ ਹਨ। ਅੱਜ ਫਿਰ ਕਰਨਾਲ ‘ਚ ਮਹਾਪੰਚਾਇਤ ਹੋ ਰਹੀ ਹੈ। ਇੱਥੇ ਵੀ ਕਿਸਾਨ ਪੂਰੇ ਜੋਸ਼ ਨਾਲ ਵੱਡੀ ਗਿਣਤੀ ‘ਚ ਇੱਕਠੇ ਹੋਏ ਹਨ। ਉਹ ਕਰਨਾਲ ‘ਚ 28 ਅਗਸਤ ਨੂੰ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦਾ ਵਿਰੋਧ ਕਰ ਰਹੇ ਹਨ।
https://www.facebook.com/onair13media/videos/556361295441314
ਕਰਨਾਲ ਦੀ ਇਸ ਮਹਾਪੰਚਾਇਤ ‘ਚ ਡੀਸੀ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।ਇਸੇ ਦੌਰਾਨ ਡੀਸੀ ਨੂੰ ਜਦੋਂ ਮੀਡੀਆ ਕਰਮੀਆਂ ਨੇ ਸਵਾਲ ਕੀਤਾ ਕਿ ਇਨ੍ਹਾਂ ਕਿਸਾਨਾਂ ਨੂੰ ਕਿਸ ਤਰ੍ਹਾਂ ਸ਼ਾਂਤ ਕੀਤਾ ਜਾ ਸਕਦਾ ਹੈ ਤਾਂ ਉਨ੍ਹਾਂ ਨੇ ਇਸ ਦਾ ਕੋਈ ਜਵਾਬ ਨਾ ਦਿੱਤਾ। ਉਹ ਮੀਡਆ ਕਰਮੀਆਂ ਦੇ ਸਵਾਲਾਂ ਤੋਂ ਬਚਦੇ ਹੋਏ ਉੱਥੋਂ ਨਿਕਲ ਗਏ।
https://www.facebook.com/onair13media/videos/365814045198712
ਇਸ ਮਹਾਪੰਚਾਇਤ ‘ਚ ਮੀਡੀਆ ਵੱਲੋਂ ਜਦੋਂ ਗੁਰਨਾਮ ਸਿੰਘ ਚੜੂਨੀ ਨੂੰ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ‘ਤੇ ਭਾਵੇਂ 10 ਵਾਰ ਲਾਠੀਚਾਰਜ ਕੀਤਾ ਜਾਵੇ ,ਜਿਨ੍ਹਾ ਮਰਜ਼ੀ ਅੱਤਿਆਚਾਰ ਕੀਤਾ ਜਾਵੇ ਪਰ ਅਸੀਂ ਹਾਰ ਨਹੀਂ ਮੰਨਣੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਰ ਅਸੀਂ ਕਿਸੇ ‘ਤੇ ਵੀ ਹੱਥ ਨਹੀਂ ਚੱਕਾਂਗੇ।। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਅੰਦੋਲਨ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀ ਜਿੱਤ ਨਹੀਂ ਹੋ ਜਾਂਦੀ।









