ਕਰਨਾਟਕ BJP ਦੇ ਪ੍ਰਧਾਨ ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- ਰਾਹੁਲ ਗਾਂਧੀ ਹਨ ਨਸ਼ੇੜੀ

0
45

ਕਰਨਾਟਕ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਲੀਨ ਕੁਮਾਰ ਕਤੀਲ ਨੇ ਰਾਹੁਲ ਗਾਂਧੀ ਨੂੰ ਇੱਕ ਨਸ਼ੇੜੀ ਦੱਸਿਆ ਹੈ। ਨਲੀਨ ਕੁਮਾਰ ਨੇ ਪੀਐੱਮ ਮੋਦੀ ਵਿਰੁੱਧ ਕਾਂਗਰਸ ਵੱਲੋਂ ਕੀਤੀ ਗਈ ਟਿੱਪਣੀ ਦੇ ਜਵਾਬ ਵਿਚ ਕਿਹਾ ਕਿ ਰਾਹੁਲ ਗਾਂਧੀ ਇੱਕ ਨਸ਼ੇੜੀ ਹਨ ਅਤੇ ‘ਨਸ਼ੀਲੇ ਪਦਾਰਥਾਂ ਦੇ ਤਸਕਰ’ ਹਨ। ਉਨ੍ਹਾਂ ਨੂੰ ਸੱਤਾ ਦਿੱਤੀ ਹੈ, ਜੋ ਕਾਂਗਰਸ ਪਾਰਟੀ ਨੂੰ ਵੀ ਨਹੀਂ ਚਲਾ ਸਕਦੇ। ਕਰਨਾਟਕ ਭਾਜਪਾ ਦੇ ਸੂਬਾਈ ਪ੍ਰਧਾਨ ਦੀ ਇਹ ਪ੍ਰਤੀਕਿਿਰਆ ਕਰਨਾਟਕ ਕਾਂਗਰਸ ਵੱਲੋਂ ਕੀਤੇ ਗਏ ਉਸ ਟਵੀਟ ਤੋਂ ਬਾਅਦ ਆਈ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਨਪੜ੍ਹ ਦੱਸਿਆ ਗਿਆ ਸੀ। ਇਹ ਟਵੀਟ ਕੰਨੜ ਭਾਸ਼ਾ ਵਿਚ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ. ਕੇ. ਸ਼ਿਵ ਕੁਮਾਰ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇਹ ਵਾਦ-ਵਿਵਾਦ ਵਾਲਾ ਟਵੀਟ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਨੇ ਉਨ੍ਹਾਂ ਦੇ ਟਵਿਟਰ ਹੈਂਡਲ ਤੋਂ ਹਟਾ ਦਿੱਤਾ ਹੈ। ਸ਼ਿਵ ਕੁਮਾਰ ਨੇ ਕਿਹਾ ਸੀ ਕਿ ਇਹ ਇੱਕ ਨੌਸਿੱਖਿਆ ਦੀ ਗਲਤੀ ਸੀ। ਇਸ ਟਵੀਟ ਨੂੰ ਲੈ ਕੇ ਸ਼ਿਵ ਕੁਮਾਰ ਨੇ ਲਿਖਿਆ ਕਿ ਮੇਰਾ ਹਮੇਸ਼ਾ ਤੋਂ ਇਹ ਮੰਨਣਾ ਹੈ ਕਿ ਸਿਆਸੀ ਚਰਚਾ ਵਿਚ ਸੱਭਿਅਕ ਅਤੇ ਸੰਸਦੀ ਭਾਸ਼ਾ ਹੋਣੀ ਜ਼ਰੂਰੀ ਹੈ। ਭਾਜਪਾ ਨੇਤਾ ਨੇ ਕਿਹਾ ਕਿ ਪਹਿਲਾਂ ਖੁਦ ਆਪਣੇ-ਆਪ ਨੂੰ ਵੇਖੋ, ਤੁਹਾਡੇ ਕੌਮੀ ਪ੍ਰਧਾਨ ਜ਼ਮਾਨਤ ’ਤੇ ਹਨ। ਤੁਹਾਡੇ ਕੌਮੀ ਉਪ ਪ੍ਰਧਾਨ ਵੀ ਜ਼ਮਾਨਤ ’ਤੇ ਹਨ। ਉਨ੍ਹਾਂ ਨੂੰ ਜੇਲ੍ਹ ਵਿਚ ਹੋਣਾ ਚਾਹੀਦਾ ਸੀ।

LEAVE A REPLY

Please enter your comment!
Please enter your name here