ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਇਕੱਠੇ ਕੇਦਾਰਨਾਥ ਦੇ ਦਰਸ਼ਨਾਂ ਲਈ ਰਵਾਨਾ ਹੋਏ ਹਨ। ਸਰਕਾਰ ਅਤੇ ਸੰਗਠਨ ਵਿੱਚ ਚੱਲ ਰਹੀ ਤਕਰਾਰ ਦੇ ਵਿੱਚ ਦੋਵੇਂ ਨੇਤਾਵਾਂ ਦਾ ਇਕੱਠੇ ਹੋਣਾ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਹੈ।
ਉਥੇ ਹੀ ਇੱਥੇ ਪੁੱਜਣ ਤੋਂ ਬਾਅਦ ਨਵਜੋਤ ਸਿੱਧੂ ਨੇ ਕਿਹਾ ਕਿ ‘ਕਰਤੱਵ ਪੱਥ’ ਤੋਂ ਵੱਡਾ ਕੋਈ ‘ਧਰਮ ਪੱਥ’ ਨਹੀਂ। ‘ਧਰਮ’ ਗਰੀਬਾਂ ਦਾ ਪੇਟ ਭਰ ਰਿਹਾ ਹੈ, ਖੁਸ਼ੀਆਂ ਫੈਲਾ ਰਿਹਾ ਹੈ। ਇਹ ਮਹਾਦੇਵ ਦਾ ਸੁਨੇਹਾ ਹੈ। ਇਸ ਲਈ ਮੈਂ ਇੱਥੇ ਅਸ਼ੀਰਵਾਦ ਲੈਣ ਆਇਆ ਹਾਂ ਤਾਂ ਕਿ ਮੈਂ ਆਪਣੇ ਕਲਿਆਣ ਨੂੰ ਪੰਜਾਬ ਦੇ ਕਲਿਆਣ ਦੇ ਨਾਲ ਮਿਲਾ ਸਕਾਂ, ਜਿਸ ਦੇ ਨਾਲ ਪੰਜਾਬ ਅਤੇ ਪੰਜਾਬੀਆਂ ਦੀ ਜਿੱਤ ਹੋਵੇ।