ਓਮੀਕਰੋਨ ਦੇ ਮੱਦੇਨਜ਼ਰ 6 ਸੂਬਿਆਂ ‘ਚ ਰਾਤ ਦਾ ਕਰਫਿਊ ਤੇ ਸਖਤ ਪਾਬੰਦੀਆਂ ਲਾਗੂ

0
67

ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦਾ ਖਤਰਾ ਵੱਧਦਾ ਹੀ ਜਾ ਰਿਹਾ ਹੈ। ਦੇਸ਼ ਵਿਚ ਲਗਾਤਾਰ ਓਮੀਕਰੋਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਕੋਵਿਡ ਦਾ ਨਵਾਂ ਰੂਪ 17 ਰਾਜਾਂ ਵਿੱਚ ਫੈਲ ਚੁੱਕਾ ਹੈ। ਇਸ ਦੌਰਾਨ ਤੇਜ਼ੀ ਨਾਲ ਵਧ ਰਹੇ ਸੰਕਰਮਣ ਦੇ ਮੱਦੇਨਜ਼ਰ ਰਾਜ ਸਰਕਾਰਾਂ ਹਰਕਤ ਵਿੱਚ ਆ ਗਈਆਂ ਹਨ ਅਤੇ ਸੰਕਰਮਣ ਨੂੰ ਰੋਕਣ ਲਈ ਇੱਕ ਵਾਰ ਫਿਰ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ।

ਬੀਤੇ ਦਿਨੀ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕੇਰਲ ਅਤੇ ਗੁਜਰਾਤ ਵਿੱਚ ਓਮੀਕਰੋਨ ਦੇ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿੱਚ ਨਵੇਂ ਵੈਰੀਐਂਟ ਦੇ ਕੁੱਲ ਮਾਮਲੇ 400 ਨੂੰ ਪਾਰ ਕਰ ਗਏ ਹਨ। ਲਾਗ ਨੂੰ ਰੋਕਣ ਲਈ ਹੁਣ ਛੇ ਰਾਜਾਂ ਵਿੱਚ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਹਰਿਆਣਾ, ਗੁਜਰਾਤ, ਦਿੱਲੀ, ਕਰਨਾਟਕਾ, ਮਹਾਰਾਸ਼ਟਰ ਤੇ ਉਤਰ ਪ੍ਰਦੇਸ਼ ਵਿਚ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ।

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਵੱਲੋਂ ਓਮੀਕਰੋਨ ਨੂੰ ਲੈ ਕੇ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਸੂਬਾ ਸਰਕਾਰਾਂ ਨੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਕੋਵਿਡ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਜਰੀਵਾਲ ਸਰਕਾਰ ਨੇ ਸਖਤ ਨਿਯਮ ਲਾਗੂ ਕਰ ਦਿੱਤੇ ਹਨ।

ਇਸ ਦੇ ਨਾਲ ਹੀ ਦਿੱਲੀ ਸਰਕਾਰ ਨੇ ਓਮੀਕਰੋਨ ਦੇ ਮੱਦੇਨਜ਼ਰ ਰਾਜ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੁਣ ਦਿੱਲੀ ਵਿੱਚ ਰੈਸਟੋਰੈਂਟ ਅਤੇ ਬਾਰ ਕੁੱਲ ਸਮਰੱਥਾ ਦੇ 50 ਫੀਸਦੀ ਨਾਲ ਖੁੱਲ੍ਹਣਗੇ। ਮਹਾਮਾਰੀ ਐਕਟ ਦੇ ਤਹਿਤ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਵਿਵਸਥਾ ਹੈ।

ਇਸ ਦੇ ਨਾਲ ਹੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਗਈ ਹੈ। ਹੁਣ ਦਿੱਲੀ ਵਿੱਚ ਵਿਆਹ ਦੇ ਪ੍ਰੋਗਰਾਮ ਵਿੱਚ ਸਿਰਫ਼ 200 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੈ। ਪੂਰੇ ਦੇਸ਼ ਵਿਚ ਮੌਜੂਦਾ ਸਮੇਂ ‘ਚ ਮਹਾਰਾਸ਼ਟਰ ‘ਚ ਓਮੀਕਰੋਨ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਅਜਿਹੇ ‘ਚ ਮਹਾਰਾਸ਼ਟਰ ‘ਚ ਮੁੜ ਸੰਕਰਮਣ ਦਾ ਵੱਡਾ ਖਤਰਾ ਹੈ। ਸਰਕਾਰ ਨੇ ਆਪਣੇ ਪੁਰਾਣੇ ਤਜ਼ਰਬੇ ਨੂੰ ਦੇਖਦਿਆਂ ਸੂਬੇ ਵਿੱਚ ਪਹਿਲਾਂ ਹੀ ਸਖ਼ਤੀ ਲਾਗੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here