ਏਸ਼ੀਆਈ ਯੁਵਾ ਅਤੇ ਜੂਨੀਅਰ ਮੁੱਕੇਬਾਜ਼ੀ ‘ਚ ਭਾਰਤ ਦੇ ਘੱਟ ਤੋਂ ਘੱਟ 21 ਤਗਮੇ ਪੱਕੇ

0
35

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ‘ਚ ਭਾਗੀਦਾਰਾਂ ਦੀ ਗਿਣਤੀ ਘੱਟ ਰਹਿਣ ਦੀ ਵਜ੍ਹਾ ਨਾਲ ਦੁਬਈ ‘ਚ ਹੋਣ ਵਾਲੀ ਏਸ਼ੀਆਈ ਯੁਵਾ ਅਤੇ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਡਰਾਅ ਖੁੱਲਣ ਤੋਂ ਬਾਅਦ ਭਾਰਤ ਦੇ ਘੱਟ ਤੋਂ ਘੱਟ 21 ਤਗਮੇ ਪੱਕੇ ਹੋ ਗਏ ਹਨ।ਭਾਰਤ ਦਾ 73 ਮੈਂਬਰੀ ਦਲ ਟੂਰਨਾਮੈਂਟ ਵਿਚ ਹਿੱਸਾ ਲਵੇਗਾ, ਜਿਸ ਵਿਚ ਪੁਰਸ਼ ਵਰਗ ਵਿਚ 2 ਅਤੇ ਮਹਿਲਾ ਵਰਗ ਵਿਚ ਵੀ ਜੂਨੀਅਰ ਅਤੇ ਯੁਵਾ 2 ਟੀਮਾਂ ਉਤਰਨਗੀਆਂ।

ਟੂਰਨਾਮੈਂਟ ਵਿਚ 250 ਤੋਂ ਜ਼ਿਆਦਾ ਮੁੱਕੇਬਾਜ਼ ਹਿੱਸਾ ਲੈ ਰਹੇ ਹਨ। ਤਮਗੇ ਦੀ ਦੌੜ ਵਿਚ ਪੁੱਜੇ 21 ਵਿਚੋਂ 9 ਨੇ ਸਿੱਧਾ ਫਾਈਲਲ ਵਿਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਦਲ ਟੁੱਕੜਿਆਂ ਵਿਚ ਰਵਾਨਾ ਹੋਇਆ ਹੈ, ਕਿਉਂਕਿ ਖਿਡਾਰੀਆਂ ਦੀ ਕੋਰੋਨਾ ਜਾਂਚ ਰਿਪੋਰਟ ਵੱਖ-ਵੱਖ ਸਮੇਂ ’ਤੇ ਮਿਲੀ ਹੈ। ਕੱਲ 23 ਦਾ ਦਲ ਰਵਾਨਾ ਹੋਇਆ ਤਾਂ ਸਵੇਰੇ 25 ਮੁੱਕੇਬਾਜਾਂ ਨੇ ਦੁਬਈ ਦੀ ਉਡਾਣ ਭਰੀ। ਬਾਕੀ 25 ਸ਼ਾਮ ਨੂੰ ਰਵਾਨਾ ਹੋਣਗੇ।

ਇਕ ਸੂਤਰ ਨੇ ਦੱਸਿਆ, ‘ਹੁਣ ਬਾਕੀ 25 ਮੈਂਬਰ ਬਚੇ ਹਨ, ਉਨ੍ਹਾਂ ਵਿਚ ਜ਼ਿਆਦਾਤਰ ਸਹਿਯੋਗੀ ਸਟਾਫ਼ ਦੇ ਮੈਂਬਰ ਹਨ। ਇਸ ਟੂਰਨਾਮੈਂਟ ਵਿਚ 18 ਦੇਸ਼ਾਂ ਦੇ ਮੁੱਕੇਬਾਜ਼ਾਂ ਨੇ ਹਿੱਸਾ ਲੈਣਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਯਾਤਰਾ ਪਾਬੰਦੀਆਂ ਦੀ ਵਜ੍ਹਾ ਨਾਲ ਕਈ ਟੀਮਾਂ ਨੇ ਜਾਂ ਤਾਂ ਨਾਮ ਵਾਪਸ ਲੈ ਲਿਆ ਜਾਂ ਛੋਟਾ ਦਲ ਭੇਜਿਆ ਹੈ।

LEAVE A REPLY

Please enter your comment!
Please enter your name here