ਅਖ਼ਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਦੀ ਪੀਜੀ ਮੈਡੀਕਲ ਦੀ ਦਾਖ਼ਲਾ ਪ੍ਰੀਖਿਆ ‘ਚ ਹਿੱਸਾ ਲੈਣ ਵਾਲੇ ਡਾਕਟਰਾਂ ਨੂੰ ਸਿਖਰਲੀ ਅਦਾਲਤ ਨੇ ਥੋੜ੍ਹੀ ਰਾਹਤ ਦਿੱਤੀ ਤੇ ਉਸ ਨੂੰ ਇਕ ਮਹੀਨੇ ਬਾਅਦ ਕਰਵਾਉਣ ਦਾ ਨਿਰਦੇਸ਼ ਦਿੱਤਾ। ਪਰ ਅਦਾਲਤ ਨੇ ਪ੍ਰੀਖਿਆ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ।
ਜਸਟਿਸ ਇੰਦਰਾ ਬੈਨਰਜੀ ਅਤੇ ਐੱਮ ਆਰ ਸ਼ਾਹ ਦੇ ਬੈਂਚ ਨੇ ਕਿਹਾ ਕਿ ਕਈ ਉਮੀਦਵਾਰ ਕੋਵਿਡ ਡਿਊਟੀ ’ਤੇ ਤਾਇਨਾਤ ਹਨ ਅਤੇ ਉਨ੍ਹਾਂ ਦਾ ਪ੍ਰੀਖਿਆ ’ਚ ਬੈਠਣਾ ਮੁਸ਼ਕਲ ਹੋਵੇਗਾ। ਬੈਂਚ ਨੇ ਕਿਹਾ ਕਿ ਇਕ ਮਹੀਨੇ ਬਾਅਦ ਕਿਸੇ ਸਮੇਂ ਇਹ ਪ੍ਰੀਖਿਆ ਕਰਵਾਈ ਜਾ ਸਕਦੀ ਹੈ।
ਸਿਖਰਲੀ ਅਦਾਲਤ ਨੇ ਸ਼ੁੱਕਰਵਾਰ ਨੂੰ ਦਾਖ਼ਲਾ ਪ੍ਰੀਖਿਆ-ਇੰਸਟੀਚਿਊਟ ਆਫ ਨੈਸ਼ਨਲ ਇੰਪੋਰਟੈਂਸ ਕੰਬਾਈਂਡ ਐਂਟਰੈਸ ਟੈਸਟ (ਆਈਐੱਨਆਈ ਸੀਈਟੀ)-2021 ਲਈ 16 ਜੂਨ ਦੀ ਤਰੀਕ ਤੈਅ ਕਰਨ ਦੇ ਫ਼ੈਸਲੇ ਨੂੰ ਮਨਮਾਨੀ ਕਰਾਰ ਦਿੱਤਾ ਤੇ ਏਮਜ਼ ਨੂੰ ਇਹ ਦਾਖ਼ਲਾ ਪ੍ਰਰੀਖਿਆ ਇਕ ਮਹੀਨੇ ਬਾਅਦ ਕਰਵਾਉਣ ਨੂੰ ਕਿਹਾ। ਜਸਟਿਸ ਇੰਦਰਾ ਬੈਨਰਜੀ ਤੇ ਜਸਟਿਸ ਐੱਮਆਰ ਸ਼ਾਹ ਦੇ ਬੈਂਚ ਨੇ ਮਾਸਟਰ ਇਨ ਮੈਡੀਕਲ (ਐੱਮਡੀ) ‘ਚ ਦਾਖ਼ਲਾ ਚਾਹਵਾਨ ਡਾਕਟਰਾਂ ਦੀ ਪਟੀਸ਼ਨ ‘ਤੇ ਨਿਰਦੇਸ਼ ਦਿੱਤਾ ਤੇ ਮਾਮਲੇ ਦਾ ਨਿਬੇੜਾ ਕਰ ਦਿੱਤਾ।