ਏਅਰ ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਬਣਾਇਆ ਨਵਾਂ ਨਿਯਮ “no jab, no fly”

0
93

ਨਿਊਜ਼ੀਲੈਂਡ ਦੀ ਫਲੈਗ ਕੈਰੀਅਰ ਏਅਰਲਾਈਨ ਏਅਰ ਨਿਊਜ਼ੀਲੈਂਡ ਨੇ ਕਿਹਾ ਕਿ ਉਸ ਦੀਆਂ ਅੰਤਰਰਾਸ਼ਟਰੀ ਉਡਾਣਾਂ ਵਿਚ ਬੈਠਣ ਲਈ ਯਾਤਰੀਆਂ ਨੂੰ ਕੋਵਿਡ-19 ਵਿਰੁੱਧ ਪੂਰੀ ਤਰ੍ਹਾਂ ਟੀਕਾਕਰਣ ਦੀ ਜ਼ਰੂਰਤ ਹੋਏਗੀ, ਜੋ ਕਿ ਯਾਤਰੀਆਂ ਲਈ ਵਿਸ਼ਵ ਦੀਆਂ ਸਖ਼ਤ ਨੀਤੀਆਂ ਵਿੱਚੋਂ ਇੱਕ ਹੈ।

ਇਸ ਲਈ ਏਅਰ ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ‘ਨੋ ਜੈਬ, ਨੋ ਫਲਾਈ’ ਕੋਵਿਡ-19 ਨੀਤੀ ਦੀ ਘੋਸ਼ਣਾ ਕੀਤੀ ਹੈ, ਜੋ ਫਰਵਰੀ ਤੋਂ ਲਾਗੂ ਹੋਵੇਗੀ। ਏਅਰ ਨਿਊਜ਼ੀਲੈਂਡ ਯਾਤਰਾ ਕਰਨ ਦੇ ਚਾਹਵਾਨ ਲੋਕਾਂ ਨੂੰ ਟੀਕਾਕਰਣ ਤੋਂ ਬਾਅਦ ਹੀ ਅੰਤਰਰਾਸ਼ਟਰੀ ਯਾਤਰਾ ਲਈ ਤਿਆਰ ਰਹਿਣ ਲਈ ਕਹਿ ਰਹੀ ਹੈ।

ਏਅਰਲਾਈਨ ਰਾਹੀਂ ਫਰਵਰੀ 2022 ਤੋਂ ਅੰਤਰਰਾਸ਼ਟਰੀ ਨੈੱਟਵਰਕ ‘ਤੇ ਕਿਤੇ ਵੀ ਯਾਤਰਾ ਕਰਨ ਵਾਲੇ ਗਾਹਕਾਂ ਨੂੰ ਪੂਰੀ ਤਰ੍ਹਾਂ ਟੀਕਾਕਰਣ ਦੀ ਜ਼ਰੂਰਤ ਹੋਵੇਗੀ। ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਗ੍ਰੇਗ ਫੌਰਨ ਨੇ ਕਿਹਾ,“ਅਸੀਂ ਦੁਨੀਆ ਨਾਲ ਦੁਬਾਰਾ ਜੁੜਨ ਲਈ ਤਿਆਰ ਹੋ ਰਹੇ ਹਾਂ ਅਤੇ ਗਾਹਕਾਂ ਨੂੰ ਦੱਸ ਰਹੇ ਹਾਂ ਕਿ ਉਨ੍ਹਾਂ ਨੂੰ ਕੀ ਕਰਨ ਦੀ ਜ਼ਰੂਰਤ ਹੈ।”

 Air New Zealand ਦੀ ਟੀਕਾਕਰਣ ਦੀ ਜ਼ਰੂਰਤ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ‘ਤੇ ਲਾਗੂ ਹੋਵੇਗੀ, ਜੋ ਏਅਰ ਨਿਊਜ਼ੀਲੈਂਡ ਦੇ ਜਹਾਜ਼ ਰਾਹੀਂ ਨਿਊਜ਼ੀਲੈਂਡ ਪਹੁੰਚਦੇ ਜਾਂ ਰਵਾਨਾ ਹੁੰਦੇ ਹਨ। ਜਿਨ੍ਹਾਂ ਯਾਤਰੀਆਂ ਨੇ ਟੀਕਾ ਨਹੀਂ ਲਗਵਾਇਆ ਹੈ, ਉਨ੍ਹਾਂ ਨੂੰ ਇਸ ਗੱਲ ਦਾ ਸਬੂਤ ਪੇਸ਼ ਕਰਨ ਦੀ ਲੋੜ ਹੋਵੇਗੀ ਕਿ ਡਾਕਟਰੀ ਕਾਰਨਾਂ ਕਰਕੇ ਉਨ੍ਹਾਂ ਲਈ ਟੀਕਾਕਰਣ ਇੱਕ ਵਿਹਾਰਕ ਵਿਕਲਪ ਨਹੀਂ ਸੀ।

LEAVE A REPLY

Please enter your comment!
Please enter your name here