ਏਅਰ ਏਸ਼ੀਆ ਇੰਡੀਆ ਨੇ ਮੁਸਾਫਿਰਾਂ ਦੁਆਰਾ ਆਪਣੇ ਨਾਲ ਸਾਮਾਨ ਲੈ ਕੇ ਜਾਣ ਸੰਬੰਧੀ ਇੱਕ ਵਿਸ਼ੇਸ਼ ਫੈਸਲਾ ਕੀਤਾ ਹੈ। ਏਅਰ ਏਸ਼ੀਆ ਇੰਡੀਆ ਨੇ ਕਿਹਾ ਕਿ ਮੁਸਾਫਰਾਂ ਵਲੋਂ ਨਿਰਧਾਰਤ ਫੀਸ ਦਾ ਭੁਗਤਾਨ ਕਰਨ ’ਤੇ ਉਨ੍ਹਾਂ ਨੂੰ ਵਾਧੂ ਤਿੰਨ ਕਿਲੋ ਜਾਂ ਪੰਜ ਕਿਲੋ ਭਾਰ ਦੇ ਸਾਮਾਨ ਵਾਲਾ ਬੈਗ ਆਪਣੇ ਨਾਲ ਲਿਜਾਣ ਦੀ ਇਜਾਜ਼ਤ ਹੋਵੇਗੀ। ਤਿੰਨ ਕਿਲੋ ਲਈ ਫੀਸ 600 ਰੁਪਏ ਅਤੇ ਪੰਜ ਕਿਲੋ ਲਈ 1000 ਰੁਪਏ ਹੈ।
ਮੁਸਾਫਰਾਂ ਨੂੰ ਹੁਣ ਤੱਕ ਏਅਰ ਏਸ਼ੀਆ ਇੰਡੀਆ ਦੀਆਂ ਉਡਾਣਾਂ ’ਚ ਵਾਧੂ ਸਾਮਾਨ (ਕੈਬਿਨ ਬੈਗੇਜ਼) ਲਿਜਾਣ ਦੀ ਇਜਾਜ਼ਤ ਨਹੀਂ ਸੀ। ਹੋਰ ਘਰੇਲੂ ਏਅਰਲਾਈਨਜ਼ ਵਾਂਗ ਏਅਰ ਏਸ਼ੀਆ ਇੰਡੀਆ ਮੁਸਾਫਰਾਂ ਨੂੰ ਆਪਣੇ ਨਾਲ ਸੱਤ ਕਿਲੋ ਭਾਰ ਦੇ ਸਾਮਾਨ ਵਾਲਾ ਬੈਗ ਲਿਜਾਣ ਦੀ ਇਜਾਜ਼ਤ ਦਿੰਦੀ ਹੈ।
ਇਸ ਸੰਬੰਧ ‘ਚ ਏਅਰਲਾਈਨ ਨੇ ਇੱਕ ਪ੍ਰੈੱਸ ਬਿਆਨ ’ਚ ਕਿਹਾ ਕਿ ਨਵੀਂ ਸੇਵਾ ‘ਕੈਰੀ ਆਨ ਐਕਸਟ੍ਰਾ’ ਦੇ ਤਹਿਤ ਮੁਸਾਫਰ 10 ਕਿਲੋ ਸਾਮਾਨ ਨਾਲ ਲੱਦਿਆ ਬੈਗ ਆਪਣੇ ਨਾਲ ਸਫਰ ਦੌਰਾਨ ਲਿਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ 600 ਰੁਪਏ ਫੀਸ ਵਜੋਂ ਦੇਣੇ ਹੋਣਗੇ। ਜੇ ਮੁਸਾਫਰ 12 ਕਿਲੋ ਭਾਰ ਦੇ ਸਾਮਾਨ ਨਾਲ ਲੱਦਿਆ ਬੈਗ ਲਿਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ 1000 ਰੁਪਏ ਬਤੌਰ ਫੀਸ ਦੇਣੇ ਹੋਣਗੇ।