ਏਅਰਫੋਰਸ ਸੀ-17 ਦੇ ਤਿੰਨ ਜਹਾਜ਼ 630 ਭਾਰਤੀਆਂ ਨੂੰ ਲੈ ਕੇ ਪਹੁੰਚੇ ਹਿੰਡਨ ਏਅਰਬੇਸ

0
104

ਯੂਕ੍ਰੇਨ ‘ਤੇ ਰੂਸ ਵਲੋਂ ਹਮਲੇ ਜਾਰੀ ਹਨ। ਯੂਕਰੇਨ ‘ਚ ਬਹੁਤ ਸਾਰੇ ਭਾਰਤੀ ਵਿ ਦਿਆਰਥੀ ਫਸੇ ਹੋਏ ਹਨ। ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਆਪ੍ਰੇਸ਼ਨ ਗੰਗਾ ਤਹਿਤ ਉੱਥੋਂ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ। ਇਸ ਤਹਿਤ ਹੀ ਭਾਰਤੀ ਹਵਾਈ ਸੈਨਾ ਦੇ ਤਿੰਨ C-17 ਟਰਾਂਸਪੋਰਟ ਜਹਾਜ਼ ਅੱਜ ਸਵੇਰੇ ਯੂਕਰੇਨ-ਰੋਮਾਨੀਆ, ਸਲੋਵਾਕੀਆ ਅਤੇ ਪੋਲੈਂਡ ਤੋਂ 630 ਭਾਰਤੀ ਨਾਗਰਿਕਾਂ ਨੂੰ ਲੈ ਕੇ ਹਿੰਡਨ ਹਵਾਈ ਅੱਡੇ ‘ਤੇ ਉਤਰੇ।

IAF ਨੇ ਕਿਹਾ ਕਿ ਇਨ੍ਹਾਂ ਉਡਾਣਾਂ ਰਾਹੀਂ ਭਾਰਤ ਨੇ ਇਨ੍ਹਾਂ ਦੇਸ਼ਾਂ ਨੂੰ 16.5 ਟਨ ਰਾਹਤ ਸਮੱਗਰੀ ਪਹੁੰਚਾਈ ਹੈ। ਓਪਰੇਸ਼ਨ ਗੰਗਾ ਦੇ ਤਹਿਤ ਭਾਰਤੀ ਹਵਾਈ ਸੈਨਾ ਨੇ ਹੁਣ ਤੱਕ 2056 ਯਾਤਰੀਆਂ ਨੂੰ ਵਾਪਸ ਲਿਆਉਣ ਲਈ 10 ਉਡਾਣਾਂ ਭਰੀਆ ਹਨ, ਜਦਕਿ ਯੁੱਧ ਪ੍ਰਭਾਵਿਤ ਯੂਕਰੇਨ ਨੂੰ 26 ਟਨ ਰਾਹਤ ਪਹੁੰਚਾਈ ਹੈ। ਆਪਰੇਸ਼ਨ ਗੰਗਾ ਤਹਿਤ ਹੁਣ ਤੱਕ 11,500 ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ।

LEAVE A REPLY

Please enter your comment!
Please enter your name here