ਮੁੰਬਈ : ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13 ਵਿੱਚ ਬਹੁਤ ਵਧੀਆ ਕੁਨੈਕਸ਼ਨ ਸ਼ੇਅਰ ਕੀਤਾ ਸੀ। ਦੋਵੇਂ ਆਪਣੀਆਂ ਲੜਾਈਆਂ ਤੇ ਗੱਲਾਂਬਾਤਾਂ ਨਾਲ ਲੋਕਾਂ ਦਾ ਬਹੁਤ ਮਨੋਰੰਜਨ ਕਰਦੇ ਸਨ। ਇਸ ਜੋੜੀ ਬਾਰੇ ਤਹਾਨੂੰ ਹੁਣ ਕੁਝ ਦਿਲਚਸਪ ਜਾਣਕਾਰੀ ਦੇ ਰਹੇ ਹਾਂ। ਖ਼ਬਰਾਂ ਅਨੁਸਾਰ, ਸਿਧਾਰਥ ਤੇ ਸ਼ਹਿਨਾਜ਼ ਵੀਕੈਂਡ ਸਪੈਸ਼ਲ ਸ਼ੂਟ ਲਈ ਬਿੱਗ ਬੌਸ ਓਟੀਟੀ (OTT) ਵਿੱਚ ਸ਼ਾਮਲ ਹੋਣਗੇ ਤੇ ਸ਼ੋਅ ਦੇ ਹੋਸਟ ਕਰਨ ਜੌਹਰ ਦੇ ਨਾਲ ਜੁੜਨਗੇ।
ਦੋਵੇਂ ਮਹਿਮਾਨ ਕੁਨੈਕਸ਼ਨ ਦੇ ਰੂਪ ਵਿੱਚ ਘਰ ‘ਚ ਐਂਟਰ ਹੋਣਗੇ ਤੇ ਕੋਨਟੈਸਟੈਂਟਸ ਨੂੰ ਦੁਬਾਰਾ ਬਣਾਉਣ ਕੁਨੈਕਸ਼ਨ ਬਣਾਉਣ ਦੇ ਲਈ ਕੁਝ ਦਿਲਚਸਪ ਟਾਸਕ ਦੇਣਗੇ। ਹਾਲ ਹੀ ਵਿੱਚ, ਵੂਟ ਹੈਂਡਲ ਨੇ ਟਵੀਟ ਕੀਤਾ ਕਿ ‘ਬਿੱਗ ਬੌਸ ਦਾ ਪਹਿਲਾ ਰਵਿਵਾਰ ਵਾਰ ਹੋਣ ਵਾਲਾ ਹੈ। ਇਸ ਸ਼ੋਅ ‘ਚ ਮਨੋਰੰਜਨ ਉਦੋਂ ਆਵੇਗਾ ਜਦੋਂ ਬਿੱਗ ਬੌਸ ਦੀ ਪਸੰਦੀਦਾ ਜੋੜੀ ਇਸ ਘਰ ‘ਚ ਐਂਟਰ ਕਰੇਗੀ। ਵੁਟ ‘ਤੇ ਬਿੱਗ ਬੌਸ ਓਟੀਟੀ ਦਾ ਨਵਾਂ ਐਪੀਸੋਡ ਆਪ ਸਭ ਵੇਖ ਸਕਦੇ ਹੋ।
ਜਦੋ ਤੋਂ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਬਿਗ ਬੌਸ ਦੇ ਨਵੇਂ ਐਪੀਸੋਡ ਵਿੱਚ ਜਾਣ ਦੀ ਗੱਲ ਸਾਹਮਣੇ ਆਈ ਹੈ। ਉਸ ਨਾਲ ਦੋਹਾਂ ਦੇ ਫੈਨ ਸਿਡਨਾਜ਼ ਵਿੱਚ ਬਹੁਤ ਐਕਸਾਈਟਮੈਂਟ ਹੈ। ਹਰ ਕੋਈ ਇਸ ਜੋੜੀ ਨੂੰ ਮੁੜ ਬਿੱਗ ਬੌਸ ਦੇ ਘਰ ‘ਚ ਦੇਖਣ ਨੂੰ ਬੇਤਾਬ ਹੈ। ਸ਼ਹਿਨਾਜ਼ ਤੇ ਸਿਧਾਰਥ ਦੀ ਜੋੜੀ ਹੀ ਐਸੀ ਜੋੜੀ ਰਹੀ ਹੈ ਜਿਸ ਨੂੰ ਬਿਗ ਬੌਸ ਘਰ ਤੋਂ ਬਾਹਰ ਆਉਣ ਤੋਂ ਬਾਅਦ ਕਾਫੀ ਵੱਡੀ ਫੈਨ ਫੌਲੋਵਿੰਗ ਮਿਲ਼ੀ ਹੈ।