ਇਸ ਵਾਰ ਅਯੋਧਿਆ ‘ਚ ਬਣੇਗਾ ਨਵਾਂ ਰਿਕਾਰਡ, ਜਗਾਏ ਜਾਣਗੇ 7.5 ਲੱਖ ਦੀਵੇ

0
56

ਇਸ ਸਾਲ ਅਯੋਧਿਆ ਵਿੱਚ ਆਯੋਜਿਤ ਹੋਣ ਵਾਲਾ ਦੀਪੋਤਸਵ ਬਹੁਤ ਖਾਸ ਹੋਣ ਜਾ ਰਿਹਾ ਹੈ। ਇਸ ਸਾਲ ਅਯੋਧਿਆ ਵਿੱਚ ਆਯੋਜਿਤ ਹੋਣ ਵਾਲੇ ਦੀਪੋਤਸਵ ਵਿੱਚ ਰਾਜ ਸਰਕਾਰ 7.5 ਲੱਖ ਦੀਵੇ ਜਗਾ ਕੇ ਆਪਣਾ ਰਿਕਾਰਡ ਤੋੜ ਦੇਵੇਗੀ। ਯੂਪੀ ਦੀ ਯੋਗੀ ਆਦਿਤਿਆਨਾਥ ਸਰਕਾਰ ਰਾਮਨਗਰੀ ਅਯੋਧਿਆ ਨੂੰ ਦੀਵਿਆਂ ਨਾਲ ਰੋਸ਼ਨ ਕਰਨ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਪਿਛਲੇ ਸਾਲ ਅਯੋਧਿਆ ਵਿੱਚ 5.50 ਲੱਖ ਦੀਵੇ ਜਗਾ ਕੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਇਆ ਗਿਆ ਸੀ। ਸੈਰ ਸਪਾਟਾ ਵਿਭਾਗ ਨੇ ਇਸ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹੈ ਅਤੇ ਇਸ ਦੇ ਲਈ ਏਜੰਸੀਆਂ ਤੋਂ ਪ੍ਰਸਤਾਵ ਮੰਗੇ ਹਨ।

ਅਯੋਧਿਆ ਅਯੋਧਿਆ ਵਿੱਚ ਦੀਪੋਤਸਵ ਦੀ ਸ਼ੁਰੂਆਤ
ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਨੇ 2017 ਤੋਂ ਅਯੋਧਿਆ ਵਿੱਚ ਦੀਪੋਤਸਵ ਦੀ ਸ਼ੁਰੂਆਤ ਕੀਤੀ ਹੈ। ਉਦੋਂ ਤੋਂ ਲਗਾਤਾਰ ਸਰਕਾਰ ਤੇਲ ਦੇ ਦੀਵੇ ਜਗਾ ਕੇ ਆਪਣੇ ਹੀ ਰਿਕਾਰਡ ਨੂੰ ਅਗਲੇ ਸਾਲ ਤੋੜਦੀ ਹੈ। ਅਯੋਧਿਆ ਵਿੱਚ ਹਰ ਸਾਲ ਗ੍ਰੈਂਡ ਦੀਪ ਫੈਸਟੀਵਲ ਦਾ ਆਯੋਜਨ ਕੀਤਾ ਜਾਂਦਾ ਹੈ। ਰਾਮਨਗਰੀ ਅਯੋਧਿਆ ਨੂੰ ਦੀਵਿਆਂ ਨਾਲ ਸਜਾ ਕੇ ਰੋਸ਼ਨ ਕੀਤਾ ਜਾਂਦਾ ਹੈ।

ਹਰ ਸਾਲ ਸਰਕਾਰ ਵੱਖ – ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਦੀਵੇ ਜਗਾਉਂਦੀ ਹੈ, ਪਰ ਇਸ ਵਾਰ ਜ਼ਿੰਮੇਵਾਰੀ ਕਿਸੇ ਬਾਹਰੀ ਏਜੰਸੀ ਨੂੰ ਸੌਂਪੀ ਜਾਵੇਗੀ। ਏਜੰਸੀ ਨੂੰ ਇਸ ਤੋਂ ਪਹਿਲਾਂ ਤਿੰਨ ਦਿਨ ਤੱਕ ਇਸ ਦਾ ਟ੍ਰਾਇਲ ਕਰਨਾ ਹੋਵੇਗਾ। ਇਸ ਵਿੱਚ ਸੱਤ ਹਜ਼ਾਰ ਤੋਂ ਜ਼ਿਆਦਾ ਵਲੰਟੀਅਰ ਇਸ ਵਿੱਚ ਸ਼ਾਮਲ ਹੋਣਗੇ। ਚਈਨਿਤ ਏਜੰਸੀ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹਿਣਾ ਹੋਵੇਗਾ। ਯੋਗੀ ਅਦਿੱਤਿਆਨਾਥ ਦੀ ਅਗਵਾਈ ਵਿੱਚ ਬੀਜੇਪੀ ਦੀ ਸਰਕਾਰ ਬਣਨ ਦੇ ਨਾਲ ਹੀ 2017 ਤੋਂ ਦੀਵਾਲੀ ‘ਤੇ ਅਯੋਧਿਆ ਵਿੱਚ ਸ਼ਾਨਦਾਰ ਦੀਪੋਤਸਵ ਦੀ ਪਰੰਪਰਾ ਸ਼ੁਰੂ ਹੋਈ ਅਤੇ ਹਰ ਸਾਲ ਇਸ ਦੀ ਸ਼ਾਨ ਵਧਦੀ ਜਾ ਰਹੀ ਹੈ।

ਪਿਛਲੇ ਸਾਲ 5.50 ਲੱਖ ਦੀਵੇ
ਦੀਪੋਤਸਵ – 2020 ਦੇ ਉਤਸਵ ‘ਤੇ ਸਰਯੂ ਨਦੀ ਦੀ ਇੱਕ ਵਿਸ਼ਾਲ ਅਤੇ ਬ੍ਰਹਮ ਆਰਤੀ ਦਾ ਪ੍ਰਬੰਧ ਕੀਤਾ ਗਿਆ ਸੀ। ਪਿਛਲੇ ਸਾਲ 5.50 ਲੱਖ ਦੀਵੇ ਜਗਾਉਣ ਲਈ 29 ਹਜ਼ਾਰ ਲੀਟਰ ਤੇਲ ਅਤੇ 7.5 ਲੱਖ ਕਿੱਲੋ ਰੂੰ ਦਾ ਇਸਤੇਮਾਲ ਹੋਇਆ ਸੀ। ਉਥੇ ਹੀ ਗੋਬਰ ਤੋਂ ਬਣੇ ਇੱਕ ਲੱਖ ਦੀਵੇ ਵੀ ਇੱਥੇ ਜਗਾਏ ਗਏ ਸਨ। ਇਹ ਦੀਵੇ ਰਾਮ ਦੀ ਪੈੜੀ ‘ਤੇ ਜਲਾਏ ਜਾਂਦੇ ਹਨ। ਉਥੇ ਹੀ ਦੀਪੋਤਸਵ ਦੇ ਮੌਕੇ ‘ਤੇ ਪੂਰੇ ਅਯੋਧਿਆ ਵਿੱਚ ਰੋਸ਼ਨੀ ਕੀਤੀ ਜਾਂਦੀ ਹੈ। ਪਿਛਲੇ ਸਾਲ ਕੋਰੋਨਾ ਸੰਕਰਮਣ ਦੇ ਚਲਦੇ ਡਿਜ਼ੀਟਲ ਦੇ ਮਾਧਿਅਮ ਨਾਲ ਲੋਕਾਂ ਨੂੰ ਜੋੜਿਆ ਗਿਆ ਸੀ।

LEAVE A REPLY

Please enter your comment!
Please enter your name here