ਚੰਡੀਗੜ੍ਹ : ਪੰਜਾਬ ਕੈਬਨਿਟ ਮੀਟਿੰਗ ‘ਚ ਬਹੁਤ ਸਾਰੇ ਮੁੱਦਿਆਂ ‘ਤੇ ਚਰਚਾ ਹੋਈ ਅਤੇ ਅਗਲੇ 3 ਮਹੀਨਿਆਂ ‘ਚ ਕੀ ਕੀਤਾ ਜਾ ਸਕਦਾ ਹੈ ਇਸ ‘ਤੇ ਮੰਤਰੀਆਂ ਨੇ ਸੁਝਾਅ ਦਿੱਤੇ। ਕੁਝ ਮੰਤਰੀਆਂ ਨੇ ਕਿਹਾ ਕੀ ਈਮਾਨਦਾਰ ਅਫਸਰਾਂ ਨੂੰ ਜ਼ਿਲ੍ਹਾ ਪੱਧਰ ‘ਤੇ ਤੈਨਾਤ ਕੀਤਾ ਜਾਵੇ। ਉਥੇ ਹੀ ਦੋਆਬਾ ਤੋਂ ਮੰਤਰੀ ਬਣੇ ਪਰਗਟ ਸਿੰਘ ਨੇ ਕਿਹਾ ਕਿ ਸਾਰੇ ਜਿਲ੍ਹਿਆਂ ‘ਚ ਸਭ ਤੋਂ ਇਮਾਨਦਾਰ ਅਫਸਰਾਂ ਨੂੰ ਹੀ ਐਸਐਸਪੀ ਲਗਾਇਆ ਜਾਵੇ।
ਪਰਗਟ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਦੇ ਦਬਾਅ ‘ਚ ਨਹੀਂ ਆਉਣਾ ਚਾਹੀਦਾ। ਮੰਤਰੀ ਨੇ ਕਿਹਾ ਕਿ ਜੇਕਰ ਭ੍ਰਿਸ਼ਟਾਚਾਰ ‘ਤੇ ਕਾਬੂ ਪਾਇਆ ਜਾ ਸਕਦਾ ਹੈ ਤਾਂ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ। ਇਸ ਸਮੇਂ ਲੋਕ ਭ੍ਰਿਸ਼ਟਾਚਾਰ ਦੇ ਕਾਰਨ ਦੁਖੀ ਹਨ। ਇਸਨੂੰ ਖਤਮ ਕਰਨਾ ਸਰਕਾਰ ਦਾ ਸਭ ਤੋਂ ਪਹਿਲਾ ਏਜੰਡਾ ਹੋਣਾ ਚਾਹੀਦਾ ਹੈ।