ਇਨਕਮ ਟੈਕਸ ਰਿਟਰਨ ਕਰਨ ਦੀ ਤਾਰੀਖ ‘ਚ ਹੋਇਆ ਵਾਧਾ

0
80

ਵਿੱਤੀ ਸਾਲ 2020-21 ਲਈ ਕੇਂਦਰ ਸਰਕਾਰ ਨੇ ਇਨਕਮ ਟੈਕਸ ਰਿਟਰਨ (ITR) ਭਰਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਸਾਰੇ ਤਨਖਾਹਦਾਰ ਵਿਅਕਤੀ 30 ਸਤੰਬਰ, 2021 ਤੱਕ ਆਪਣੀ ਆਮਦਨ ਟੈਕਸ ਰਿਟਰਨ ਭਰ ਸਕਦੇ ਹਨ। 15G ਤੇ 15H ਫਾਰਮ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਵੀ ਵਧਾ ਦਿੱਤੀ ਗਈ ਹੈ। ਪਹਿਲੀ ਤਿਮਾਹੀ ਲਈ ਘੋਸ਼ਣਾਵਾਂ ਨੂੰ ਅਪਲੋਡ ਕਰਨ ਦੀ ਆਖਰੀ ਮਿਤੀ 30 ਨਵੰਬਰ, 2021 ਹੈ ਤੇ ਦੂਜੀ ਤਿਮਾਹੀ ਲਈ 31 ਦਸੰਬਰ ਹੈ।

15G ਤੇ 15H ਦੁਆਰਾ ਇੱਕ ਵਿਅਕਤੀ ਦੱਸਦਾ ਹੈ ਕਿ ਉਸ ਦੀ ਆਮਦਨੀ ਟੈਕਸ ਦੇ ਦਾਇਰੇ ਵਿੱਚ ਨਹੀਂ ਆਉਂਦੀ, ਇਸ ਲਈ ਉਸ ਤੋਂ ਟੈਕਸ ਨਹੀਂ ਵਸੂਲਿਆ ਜਾਣਾ ਚਾਹੀਦਾ। 15H 60 ਸਾਲ ਤੇ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਹੈ ਜਦੋਂ ਕਿ 15G ਦੂਜਿਆਂ ਦੁਆਰਾ ਭਰਿਆ ਜਾ ਸਕਦਾ ਹੈ। ਇਹ ਸਿਰਫ ਇੱਕ ਸਾਲ ਲਈ ਵੈਧ ਹੈ, ਇਸ ਲਈ ਇਹ ਫਾਰਮ ਹਰ ਵਿੱਤੀ ਸਾਲ ਦੇ ਸ਼ੁਰੂ ਵਿੱਚ ਭਰੇ ਜਾਣੇ ਚਾਹੀਦੇ ਹਨ। ਇਸ ਦੇ ਨਾਲ, ਬੈਂਕ ਤੁਹਾਡੀ ਵਿਆਜ ਆਮਦਨੀ ਤੋਂ ਟੀਡੀਐਸ ਨਹੀਂ ਕੱਟਣਗੇ।

ਜੇ ਤੁਸੀਂ ਅਜੇ ਤੱਕ ਵਿੱਤੀ ਸਾਲ 2020-21 ਲਈ ਆਪਣੀ ਆਮਦਨ ਟੈਕਸ ਰਿਟਰਨ ਦਾਖਲ ਨਹੀਂ ਕੀਤੀ ਹੈ ਤਾਂ 30 ਸਤੰਬਰ ਤੋਂ ਪਹਿਲਾਂ ਜ਼ਰੂਰ ਕਰੋ। ਡੈੱਡਲਾਈਨ ਤੋਂ ਬਾਅਦ ਰਿਟਰਨ ਫਾਈਲ ਕਰਨ ‘ਤੇ ਤੁਹਾਨੂੰ ਜੁਰਮਾਨਾ ਭਰਨਾ ਪਏਗਾ। ਘੱਟੋ ਘੱਟ 2.50 ਲੱਖ ਰੁਪਏ ਦੀ ਸਾਲਾਨਾ ਆਮਦਨੀ ਵਾਲੇ ਸਾਰੇ ਲੋਕਾਂ ਦੁਆਰਾ ਰਿਟਰਨ ਦਾਖਲ ਕਰਨੀ ਜ਼ਰੂਰੀ ਹੈ। ਦੇਰ ਨਾਲ ਰਿਟਰਨ ਭਰਨ ‘ਤੇ 5,000 ਰੁਪਏ ਦਾ ਜੁਰਮਾਨਾ ਲੱਗੇਗਾ।

ਜੇਕਰ ਦਸੰਬਰ 2021 ਤੱਕ ਵੀ ਰਿਟਰਨ ਦਾਖਲ ਨਹੀਂ ਕੀਤੀ ਜਾਂਦੀ, ਤਾਂ ਉਸ ਤੋਂ ਬਾਅਦ ਦਸ ਹਜ਼ਾਰ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਜਾਣਗੇ। ਇੰਨਾ ਹੀ ਨਹੀਂ, ਜੇ ਤੁਸੀਂ ਆਪਣੀ ਆਮਦਨੀ ਲੁਕਾਉਂਦੇ ਹੋ ਅਤੇ ਰਿਟਰਨ ਫਾਈਲ ਨਹੀਂ ਕਰਦੇ ਤਾਂ ਤਿੰਨ ਮਹੀਨਿਆਂ ਤੋਂ ਦੋ ਸਾਲ ਤੱਕ ਦੀ ਜੇਲ ਹੋ ਸਕਦੀ ਹੈ। ਜੇਕਰ ਆਮਦਨ ਟੈਕਸ ਬਕਾਇਆ 25 ਲੱਖ ਰੁਪਏ ਤੋਂ ਵੱਧ ਹੈ ਤਾਂ ਸੱਤ ਸਾਲ ਤੱਕ ਦੀ ਕੈਦ ਦੀ ਵਿਵਸਥਾ ਵੀ ਹੈ।

ਆਮਦਨ ਕਰ ਵਿਭਾਗ ਨੇ ਇਸ ਸਾਲ 7 ਜੂਨ ਨੂੰ ਆਪਣਾ ਨਵਾਂ ਈ-ਫਾਈਲਿੰਗ ਪੋਰਟਲ   https://www.incometax.gov.in/ ਲਾਂਚ ਕੀਤਾ ਹੈ। ਤੁਸੀਂ ਇਸ ਨਵੇਂ ਪੋਰਟਲ ਤੇ ਜਾ ਕੇ ਅਸਾਨੀ ਨਾਲ ਆਪਣੀ ਰਿਟਰਨ ਫਾਈਲ ਕਰ ਸਕਦੇ ਹੋ। ਇਨ੍ਹਾਂ ਫਾਰਮਾਂ ਨੂੰ ਈ-ਫਾਈਲਿੰਗ ਪੋਰਟਲ ਤੋਂ ਡਾਟਾ ਲੈ ਕੇ ਅਸਾਨੀ ਨਾਲ ਭਰਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here