ਇਟਲੀ ‘ਚ ਲੈਮਪੇਡੁਸਾ ਟਾਪੂ ਨੇੜੇ ਬੁੱਧਵਾਰ ਨੂੰ ਇਕ ਪ੍ਰਵਾਸੀ ਕਿਸ਼ਤੀ ਪਲਟ ਗਈ। ਸਮੁੰਦਰ ਵਿਚੋਂ ਹੁਣ ਤੱਕ 7 ਲਾਸ਼ਾਂ ਕੱਢ ਲਈਆਂ ਗਈਆਂ ਹਨ। ਇਟਲੀ ਦੇ ਤੱਟ ਰੱਖਿਅਕ ਨੇ ਇਕ ਬਿਆਨ ਵਿਚ ਦੱਸਿਆ ਕਿ 8 ਮੀਟਰ ਲੰਬੀ ਕਿਸ਼ਤੀ ਵਿਚ ਸ਼ਾਇਦ 60 ਲੋਕ ਸਵਾਰ ਸਨ। 46 ਲੋਕਾਂ ਨੂੰ ਬਚਾਅ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।
ਕਿਸ਼ਤੀ ਦੇ ਸੰਕਟ ਵਿਚ ਹੋਣ ਦੀ ਖ਼ਬਰ ਮਿਲਣ ਦੇ ਬਾਅਦ ਦੋ ਤੱਟ ਰੱਖਿਅਕ ਕਿਸ਼ਤੀਆਂ ਨੂੰ ਲੈਮਪੇਡੁਸਾ ਵੱਲ ਭੇਜਿਆ ਗਿਆ ਸੀ। ਬਚਾਅ ਕਰਮੀ ਕੁੱਝ ਦੂਰੀ ’ਤੇ ਹੀ ਸਨ ਕਿ ਕਿਸ਼ਤੀ ਪਲਟ ਗਈ। ਲੈਮਪੇਡੁਸਾ, ਇਤਾਲਵੀ ਮੁੱਖ ਭੂਮੀ ਦੀ ਤੁਲਨਾ ਵਿਚ ਅਫਰੀਕਾ ਦੇ ਨੇੜੇ ਹੈ ਅਤੇ ਲੀਬੀਆ ਸਥਿਤ ਮਨੁੱਖੀ ਤਸਕਰਾਂ ਦੇ ਪ੍ਰਮੁੱਖ ਟਿਕਾਣਿਆਂ ਵਿਚੋਂ ਇੱਕ ਹੈ। ਗ੍ਰਹਿ ਮੰਤਰਾਲਾ ਦੇ ਅੰਕੜਿਆਂ ਅਨੁਸਾਰ, ਇਸ ਸਾਲ ਕਰੀਬ 20 ਹਜ਼ਾਰ ਪ੍ਰਵਾਸੀ ਇਟਲੀ ਆਏ ਹਨ, ਜੋ ਪਿਛਲੇ ਸਾਲ ਦੀ ਤੁਲਨਾ ਵਿਚ 3 ਗੁਣਾ ਅਤੇ 2019 ਦੀ ਤੁਲਨਾ ਵਿਚ ਕਰੀਬ 10 ਗੁਣਾ ਜ਼ਿਆਦਾ ਹੈ।