ਇਟਲੀ ਤੋਂ ਏਅਰ ਇੰਡੀਆ ਦੇ ਜਹਾਜ਼ ਰਾਹੀਂ ਵੀਰਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜੇ 179 ਮੁਸਾਫ਼ਿਰਾਂ ਵਿੱਚੋਂ 125 ਕੋਰੋਨਾ ਟੈਸਟ ਕੀਤੇ ਜਾਣ ’ਤੇ ਪਾਜ਼ੀਟਿਵ ਪਾਏ ਗਏ ਜਿਸ ਮਗਰੋਂ ਹਵਾਈ ਅੱਡੇ ’ਤੇ ਭਾਰੀ ਹੰਗਾਮਾ ਹੋ ਗਿਆ।
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਏ ਅੱਡੇ ’ਤੇ ਪੁੱਜੇ ਇਨ੍ਹਾਂ ਮੁਸਾਫ਼ਿਰਾਂ ਨੂੰ ਟੈਸਟ ਉਪਰੰਤ ਪਾਜ਼ੀਟਿਵ ਪਾਏ ਜਾਣ ’ਤੇ ਇਹ ਕਿਹਾ ਗਿਆ ਕਿ ਉਹ ਪ੍ਰਸ਼ਾਸ਼ਨ ਵੱਲੋਂ ਮੰਗਵਾਈਆਂ ਗਈਆਂ ਐਂਬੂਲੈਂਸਾਂ ਵਿੱਚ ਸਵਾਰ ਹੋ ਜਾਣ ਤਾਂ ਜੋ ਉਨਾਂ ਨੂੂੰ ਸਥਾਨਕ ਹਸਪਤਾਲ ਵਿੱਚ ‘ਕੁਆਰੰਟੀਨ’ ਕੀਤਾ ਜਾ ਸਕੇ।
BIG BREAKING: ਮੁੜ ਵਿਵਾਦਾਂ ‘ਚ ਫਿਲਮ Shooter , K.V ਢਿੱਲੋਂ ‘ਤੇ FIR ਦਰਜ!
ਇਟਲੀ ਤੋਂ ਪਹੁੰਚੇ ਮੁਸਾਫ਼ਿਰਾਂ ਅਤੇ ਹਵਾਈ ਅੱਡੇ ’ਤੇ ਉਨ੍ਹਾਂ ਨੂੰ ਲੈਣ ਲਈ ਪੁੱਜੇ ਰਿਸ਼ਤੇਦਾਰਾਂ, ਮਿੱਤਰਾਂ ਨੇ ਹੰਗਾਮਾ ਕਰ ਦਿੱਤਾ।
ਇਨ੍ਹਾਂ ਮੁਸਾਫ਼ਿਰਾਂ ਦਾ ਕਹਿਣਾ ਸੀ ਕਿ ਉਹ ਇਟਲੀ ਤੋਂ ਆਪਣੇ ਟੈਸਟ ਕਰਵਾ ਕੇ ਹੀ ਜਹਾਜ਼ ਵਿੱਚ ਚੜ੍ਹੇ ਸਨ ਫਿਰ ਉਨ੍ਹਾਂ ਦੇ ਇੱਥੇ ਟੈਸਟ ਪਾਜ਼ੀਟਿਵ ਕਿਵੇਂ ਹੋ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ 1100 ਰੁਪਏ ਪ੍ਰਤੀ ਵਿਅਕਤੀ ਟੈਸਟ ਦੇ ਲੈ ਲਏ ਗਏ ਅਤੇ ਟੈਸਟ ਵੀ ਸਹੀ ਨਹੀਂ ਹਨ।
125 ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਪੁਸ਼ਟੀ ਏਅਰਪੋਰਟ ਡਾਇਰੈਕਟਰ ਸ੍ਰੀ ਵੀ.ਕੇ.ਸੇਠ ਨੇ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਮੁਸਾਫ਼ਰਾਂ ਨੂੰ ਗਾਈਡਲਾਈਨਜ਼ ‘ਫ਼ਾਲੋਅ’ ਕਰਨ ਲਈ ਕਿਹਾ ਸੀ ਅਤੇ ਪ੍ਰਸ਼ਾਸਨ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਸੀ।
PM ਸੁਰੱਖਿਆ ਕੁਤਾਹੀ ਮਾਮਲੇ ‘ ਤੇ ਕੈਪਟਨ ਨੇ ਘੇਰੇ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ
ਇਸ ਵਿਵਸਥਾ ਤੋਂ ਭੜਕੇ ਮੁਸਾਫ਼ਿਰਾਂ ਅਤੇ ਉਨ੍ਹਾਂ ਨੂੰ ਲੈਣ ਆਏ ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਇਹ ਮੰਗ ਕੀਤੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਾਣ ਦਿੱਤਾ ਜਾਵੇ।