ਆਜ਼ਾਦੀ ‘ਤੇ ਵਿਵਾਵਿਤ ਬਿਆਨ ਦੇ ਕੇ ਬੁਰੀ ਫਸੀ ਕੰਗਨਾ, ਅਦਾਕਾਰ ਖਿਲਾਫ਼ ਮਾਮਲਾ ਦਰਜ ਕਰਾਉਣ ਥਾਣੇ ਪਹੁੰਚੇ ਕਾਂਗਰਸੀ

0
34

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਲੋਂ ਭਾਰਤ ਦੀ ਆਜ਼ਾਦੀ ਨੂੰ ਲੈ ਕੇ ਦਿੱਤੇ ਗਏ ਬਿਆਨ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਕਾਫ਼ੀ ਵਿਵਾਦ ਵਧ ਗਿਆ ਹੈ। ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਰਾਜਸਥਾਨ ਦੇ ਜੈਪੁਰ ‘ਚ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਚੁਰੂ ਕੋਤਵਾਲੀ, ਭੀਲਵਾੜਾ, ਜੋਧਪੁਰ ਅਤੇ ਪਾਲੀ ਕੋਤਵਾਲੀ ‘ਚ ਕੰਗਨਾ ਰਣੌਤ ਵਿਰੁੱਧ ਸ਼ਿਕਾਇਤਾਂ ਵੀ ਦਰਜ ਕੀਤੀਆਂ ਗਈਆਂ ਹਨ। ਜੋਧਪੁਰ ‘ਚ ਕਾਂਗਰਸ ਵਿਧਾਇਕ ਮਨੀਸ਼ਾ ਪਵਾਰ ਨੇ ਕੰਗਨਾ ਰਣੌਤ ਖ਼ਿਲਾਫ਼ ਸ਼ਾਸਤਰੀ ਨਗਰ ਥਾਣੇ ‘ਚ ਪਰਿਵਾਦ ਪੇਸ਼ ਕੀਤਾ ਹੈ।

ਦੇਸ਼ ਨੂੰ ‘ਭੀਖ’ ‘ਚ ਆਜ਼ਾਦੀ ਮਿਲਣ ਨੂੰ ਲੈ ਕੇ ਕੰਗਨਾ ਰਣੌਤ ਦੇ ਵਿਵਾਦਪੂਰਨ ਬਿਆਨ ‘ਤੇ ਗੁੱਸਾ ਪ੍ਰਗਟਾਉਂਦੇ ਹੋਏ ਇੰਦੌਰ ‘ਚ ਸੁਤੰਤਰਤਾ ਸੰਗ੍ਰਾਮ ਸੇਨਾਨੀਆ ਦੇ ਵੰਸ਼ਜਾਂ ਅਤੇ ਮੁੰਬਈ ‘ਚ ਕਾਂਗਰਸ ਅਤੇ ਕਾਂਗਰਸ ਦੀ ਸਟੂਡੈਂਟ ਵਿੰਗ (ਐੱਨ. ਐੱਸ. ਯੂ. ਆਈ.) ਨੇ ਪ੍ਰਦਰਸ਼ਨ ਕਰਕੇ ਸ਼ੁੱਕਰਵਾਰ ਨੂੰ ਅਦਾਕਾਰਾ ਦਾ ਪੁਤਲਾ ਫੂਕਿਆ। ਚਸ਼ਮਦੀਦਾਂ ਨੇ ਦੱਸਿਆ ਕਿ ਸੁੰਤਤਰਤਾ ਸੇਨਾਨੀ ਅਤੇ ਉਤਰਾਧਿਕਾਰੀ ਸੰਯੁਕਤ ਸੰਗਠਨ ਨਾਲ ਜੁੜੇ ਲੋਕਾਂ ਨੇ ਸ਼ਹਿਰ ਦੇ ਐੱਮ. ਜੀ. ਰੋਡ ‘ਤੇ ਕੰਗਨਾ ਰਣੌਤ ਦਾ ਪੁਤਲਾ ਫੂਕਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ, ”ਵੀਰ ਸ਼ਹੀਦਾਂ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ’, ‘ਕੰਗਨਾ ਰਣੌਤ ਮੁਰਦਾਬਾਦ’ ਅਤੇ ‘ਕੰਗਨਾ ਨੂੰ ਦੇਸ਼ ਤੋਂ ਬਾਹਰ ਕਰੋ’ ਵਰਗੇ ਨਾਅਰੇ ਵੀ ਲਗਾਏ ਗਏ।

ਐੱਨ. ਸੀ. ਪੀ. ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਕੰਗਨਾ ਰਣੌਤ ਨੂੰ ਖਰੀਆਂ-ਖੋਟੀਆਂ ਸੁਣਾਉਂਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਬਿਆਨ ਦੇਣ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਨੇ ਡਰੱਗਜ਼ ਦੀ ਹੈਵੀ ਡੋਜ਼ ਲਈ ਸੀ, ਜੋ ਵਿਸ਼ੇਸ਼ ਰੂਪ ਨਾਲ ਹਿਮਾਚਲ ਪ੍ਰਦੇਸ਼ ‘ਚ ਉਗਦੀ ਹੈ। ਨਵਾਬ ਮਲਿਕ ਨੇ ਕਿਹਾ ਕਿ ਕੇਂਦਰ ਨੂੰ ਕੰਗਨਾ ਰਣੌਤ ਤੋਂ ਪਦਮ ਸ਼੍ਰੀ ਵਾਪਸ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

ਕੰਗਨਾ ਰਣੌਤ ਨੇ ਸ਼ੋਅ ‘ਚ ਕਿਹਾ ਸੀ ਕਿ ”ਜੇਕਰ ਸਾਨੂੰ ਆਜ਼ਾਦੀ ਭੀਖ ਵਜੋਂ ਮਿਲਦੀ ਹੈ, ਤਾਂ ਕੀ ਇਹ ਆਜ਼ਾਦੀ ਹੈ? ਬ੍ਰਿਟਿਸ਼  ਸਰਕਾਰ ਨੇ ਪਿੱਛੇ ਕਾਂਗਰਸ ਦੇ ਨਾਂ ‘ਤੇ ਜੋ ਛੱਡਿਆ, ਉਹ ਬ੍ਰਿਟਿਸ਼ ਸਰਕਾਰ ਦਾ ਹੀ ਅਗਲਾ ਰੂਪ ਸੀ। ਕਾਂਗਰਸ ਦੇ ਸਲਮਾਨ ਨਿਜ਼ਾਮੀ ਨੇ ਕਿਹਾ, ਇਹ ਬਿਆਨ ਸਾਡੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ, ਜਿਨ੍ਹਾਂ ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।”

ਸੁਤੰਤਰਤਾ ਸੈਨਾਨੀਆਂ ਖਿਲਾਫ ਕੀਤੀ ਟਿਪਣੀ ਕਾਰਨ ਅਦਾਕਾਰ ਕੰਗਣਾ ਖਿਲਾਫ ਅੱਜ ਚੰਡੀਗੜ੍ਹ ਕਾਂਗਰਸ ਅਪਰਾਧਿਕ ਮਾਮਲਾ ਦਰਜ ਕਰਾਉਣ ਲਈ ਸੈਕਟਰ 17 ਥਾਣੇ ਪਹੁੰਚੀ ਹੈ।

LEAVE A REPLY

Please enter your comment!
Please enter your name here