ਦਿੱਲੀ ਦੀ ਆਮ ਆਦਮੀ ਪਾਰਟੀ ਤੇ ਕੇਂਦਰ ਸਰਕਾਰ ਵਿਚਾਲੇ ਮੁੜ ਸਿਆਸੀ ਜੰਗ ਸ਼ੁਰੂ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਮ ਆਦਮੀ ਪਾਰਟੀ ਨੂੰ ਨੋਟਿਸ ਭੇਜਿਆ ਹੈ। ਆਮ ਆਦਮੀ ਪਾਰਟੀ ਨੂੰ 4 ਫਰਜ਼ੀ ਕੰਪਨੀਆਂ ਰਾਹੀਂ ਚੰਦਾ ਦੇਣ ਦਾ ਮਾਮਲਾ 2014 ਦਾ ਹੈ, ਜਦੋਂ ਆਰ.ਓ.ਸੀ. ਨੇ 4 ਫਰਜ਼ੀ ਕੰਪਨੀਆਂ ਰਾਹੀਂ ਆਮ ਆਦਮੀ ਪਾਰਟੀ ਨੂੰ 2 ਕਰੋੜ ਰੁਪਏ ਮਿਲਣ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ।
In a first, AAP receives a love letter from Modi Government’s favorite agency – the 𝐄𝐧𝐟𝐨𝐫𝐜𝐞𝐦𝐞𝐧𝐭 𝐃𝐢𝐫𝐞𝐜𝐭𝐨𝐫𝐚𝐭𝐞.
I will address an important press conference today, 130pm at AAP Headquarters in Delhi – to expose the political witch hunt of AAP by a rattled BJP.
— Raghav Chadha (@raghav_chadha) September 13, 2021
ਇਸ ’ਤੇ ‘ਆਪ’ ਦੇ ਸੀਨੀਅਰ ਨੇਤਾਵਾਂ ਸਮੇਤ ਪੂਰੀ ਆਮ ਆਦਮੀ ਪਾਰਟੀ ਨਾਰਾਜ਼ ਦੱਸੀ ਜਾ ਰਹੀ ਹੈ। ਨੋਟਿਸ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਮਨਪਸੰਦ ਏਜੰਸੀ ਈ.ਡੀ. ਵੱਲੋਂ ਆਪ ਪਾਰਟੀ ਨੂੰ ਲਵ ਲੈਟਰ ਮਿਿਲਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੇਂਦਰ ’ਚ ਭਾਜਪਾ ਸਰਕਾਰ ਲਗਾਤਾਰ ਜਾਂਚ ਏਜੰਸੀਆਂ ਦੀ ਗਲਤ ਵਰਤੋਂ ਕਰ ਰਹੀ ਹੈ